Close
Menu

ਬੱਚਿਆਂ ਨੂੰ ਲਾਈਮ ਲਾਈਟ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹਾਂ : ਕਾਜੋਲ

-- 13 September,2013

kajol-devgan-14e71faaਨਵੀਂ ਦਿੱਲੀ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਕਾਜੋਲ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਲਾਈਮ ਲਾਈਟ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਕਾਜੋਲ ਨੇ ਕਿਹਾ, ”ਅਸੀਂ ਆਪਣੇ ਬੱਚਿਆਂ ਨੂੰ ਆਮ ਬੱਚਿਆਂ ਵਾਂਗ ਰੱਖਣਾ ਚਾਹੁਦੇ ਹਾਂ। ਅਸੀਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਲਾਈਮ ਲਾਈਟ ਤੋਂ ਦੂਰ ਰੱਖਣ ਲਈ ਜਿੰਨਾਂ ਕਰ ਸਕਦੇ ਹਾਂ ਓਨਾਂ ਕਰ ਰਹੇ ਹਾਂ। ਮੈਂ ਆਪਣੇ ਬੱਚਿਆਂ ਨੂੰ ਬੇਹੱਦ ਸਖਤੀ ਨਾਲ ਪੇਸ਼ ਆਉਂਦੀ ਹਾਂ ਅਤੇ ਉਨ੍ਹਾਂ ਨੂੰ ਦੱਸਦੀ ਹਾਂ ਕਿ ਉਨ੍ਹਾਂ ਨੂੰ ਆਪਣੀ ਹੱਦ ਵਿਚ ਰਹਿਣਾ ਚਾਹੀਦਾ ਹੈ।
ਅਭਿਨੇਤਰੀ ਨੇ ਕਿਹਾ, ”ਮਾਤਾ-ਪਿਤਾ ਹੋਣ ਦੇ ਨਾਅਤੇ ਮੈਂ ਅਤੇ ਅਜੇ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਸਹੀ ਅਤੇ ਗਲਤ ਦਾ ਗਿਆਨ ਹੋਵੇ। ਉਨ੍ਹਾਂ ਨੇ ਕਿਹਾ ਸੈਲੀਬ੍ਰਿਟੀ ਹੋਣ ਕਾਰਨ ਬੱਚਿਆਂ ਦੀ ਪਰਵਰਿਸ਼ ਆਸਾਨ ਨਹੀਂ ਸੀ, ਪਰ ”ਜਿੱਥੇ ਚਾਹ ਉੱਥੇ ਰਾਹ”। ਮੈਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਬਾਅਦ ਆਪਣੇ ਕੰਮ ‘ਤੇ ਜਾਂਦੀ ਸੀ। ਮੈਂ ਅਜੇ ਨਾਲ ਖੁਸ਼ ਹਾਂ। ਹਰ ਸੰਬੰਧ ਵਿਚ ਤਾਲਮੇਲ ਦੀ ਲੋੜ ਹੁੰਦੀ ਹੈ ਅਤੇ ਅਸੀਂ ਦੋਹਾਂ ਨੇ ਆਪਣੇ ਰਿਸ਼ਤੇ ਵਿਚ ਤਾਲਮੇਲ ਬਿਠਾਇਆ ਹੈ।

Facebook Comment
Project by : XtremeStudioz