Close
Menu

ਬੱਚਿਆਂ ਨੂੰ ਸੈਕਸ ਸਿੱਖਿਆ ਦੇਣੀ ਜਰੂਰੀ: ਨਰਗਿਸ ਫਾਖਰੀ

-- 01 October,2013

ਮੁੰਬਈ—ਬਾਲੀਵੁੱਡ ਦੀ ਰੌਕਸਟਾਰ ਗਰਲ ਨਰਗਿਸ ਫਾਖਰੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸੈਕਸ ਸਿੱਖਿਆ ਦੇਣਾ ਜਰੂਰੀ ਹੈ। ਅਮਰੀਕਾ ਦੀ ਮਸ਼ਹੂਰ ਮਾਡਲ ਅਤੇ ਸਾਲ 2011 ‘ਚ ਰਿਲੀਜ਼ ਫਿਲਮ ‘ਰੌਕਸਟਾਰ’ ਨਾਲ ਬਾਲੀਵੁੱਡ ‘ਚ ਬਤੌਰ ਅਭਿਨੇਤਰੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਨਰਗਿਸ ਫਾਖਰੀ ਦੀ ਮੁੱਢਲੀ ਸਿੱਖਿਆ ਅਜਿਹੇ ਸਕੂਲ ‘ਚ ਹੋਈ ਸੀ ਜਿੱਥੇ ਬੱਚਿਆਂ ਨੂੰ ਸੈਕਸ ਦੀ ਸਿੱਖਿਆ ਦਿੱਤੀ ਜਾਂਦੀ ਸੀ। ਨਰਗਿਸ ਨੇ ਕਿਹਾ, ”ਅੱਜ ਦੇ ਸਮੇਂ ‘ਚ ਬੱਚਿਆਂ ਦੇ ਕੋਲ ਅਜਿਹੇ ਪ੍ਰਸ਼ਨ ਹੁੰਦੇ ਹਨ ਜਿਸ ਦੇ ਜਵਾਬ ਲਈ ਉਹ ਬੇਚੈਨ ਰਹਿੰਦੇ ਹਨ। ਮੇਰਾ ਮੰਨਣਾ ਹੈ ਕਿ ਬੱਚਿਆਂ ਨੂੰ ਸੈਕਸ ਦੀ ਸਿੱਖਿਆ ਦੇਣੀ ਚਾਹੀਦੀ ਹੈ। ਮਾਤਾ-ਪਿਤਾ ਨੂੰ ਬੱਚਿਆਂ ਦੇ ਨਾਲ ਦੋਸਤਾਨਾ ਵਿਵਹਾਰ ਅਪਣਾਉਣਾ ਚਾਹੀਦਾ ਹੈ। ਉਸ ਦੇ ਅਨੁਸਾਰ ਜੇਕਰ ਬੱਚਿਆਂ ਦੇ ਮਨ ‘ਚ ਕੋਈ ਸ਼ੰਕਾ ਹੋਵੇ ਤਾਂ ਉਸ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ।”

Facebook Comment
Project by : XtremeStudioz