Close
Menu

ਬੱਚੇ ਨਾ ਦੇਖਣ ਬਿਗ ਬਾਸ :ਸਲਮਾਨ ਖਾਨ

-- 21 September,2013

bigg-boss-650

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੇ ਕਿਹਾ ਕਿ ਬੱਚਿਆ ਨੂੰ ਰਿਐਲਟੀ ਸ਼ੋਅ ਬਿਗ ਬਾਸ ਨਹੀਂ ਦੇਖਣਾ ਚਾਹੀਦਾ। ਕਲਰਸ ‘ਤੇ ਪ੍ਰਸਾਰਿਤ ਬਿਗ ਬਾਸ ਨੂੰ ਹੋਸਟ ਕਰ ਰਹੇ ਸਲਮਾਨ ਖਾਨ ਨੇ ਕਿਹਾ ਕਿ ਇਸ ਸ਼ੋਅ ‘ਚ ਜਿਸ ਤਰ੍ਹਾਂ ਨਾਲ ਪ੍ਰਤੀਯੋਗੀ ਕਿਸੇ ਮੁੱਦੇ ਨੂੰ ਲੈ ਕੇ ਆਪਸ ‘ਚ ਲੜਦੇ ਰਹਿੰਦੇ ਹਨ ਅਤੇ ਇਕ ਦੂਜੇ ‘ਤੇ ਦੋਸ਼ ਲਗਾਉਂਦੇ ਹਨ ਉਸ ਨਾਲ ਬੱਚਿਆਂ ‘ਤੇ ਬੁਰਾ ਅਸਰ ਪੈਂਦਾ ਹੈ ਇਸ ਲਈ ਬੱਚਿਆਂ ਨੂੰ ਇਹ ਸ਼ੋਅ ਨਹੀਂ ਦੇਖਣਾ ਚਾਹੀਦਾ। ਸਲਮਾਨ ਨੇ ਕਿਹਾ ਕਿ ਮੈਂ ਇਸ ਵਾਰ ਵੀ ਇਸ ਸ਼ੋਅ ‘ਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਸਵਰਗ ਅਤੇ ਨਰਕ ਦਾ ਕੰਨਸੈਪਟ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਲਰਸ ‘ਤੇ ਬਿਗ ਬਾਸ ਸੀਜਨ 7 ਇਸ ਵਾਰ 15 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਹੈ। ਸ਼ੋਅ ‘ਚ ਇਸ ਵਾਰ 15 ਪ੍ਰਤੀਭਾਗੀ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਬਿਗ ਬਾਸ ਦੇ ਘਰ ‘ਚ 105 ਦਿਨਾਂ ਤਕ ਰਹਿਣਾ ਪਵੇਗਾ।

Facebook Comment
Project by : XtremeStudioz