Close
Menu

ਬੱਸ ਕਿਰਾਇਆਂ ਤੇ ਮੋਟਰ ਵਹੀਕਲ ਟੈਕਸ ‘ਚ ਵਾਧਾ ਵਾਪਸ ਲਿਆ ਜਾਵੇ: ਬਾਜਵਾ

-- 10 August,2013

DSC_0585-1

ਨਕੋਦਰ (ਜਲੰਧਰ),10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬੱਸ ਕਿਰਾਇਆਂ ਅਤੇ ਮੋਟਰ ਟਰਾਂਸਪੋਰਟ ਟੈਕਸ ‘ਚ ਵਾਧੇ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ, ਜਿਸਦਾ ਸੱਭ ਤੋਂ ਵੱਧ ਫਾਇਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਹੋਵੇਗਾ, ਜਿਹੜਾ ਟਰਾਂਸਪੋਰਟ ਕਾਰੋਬਾਰ ‘ਚ 90 ਪ੍ਰਤੀਸ਼ਤ ਸਵਾਰੀਆਂ ਦੀ ਹਿੱਸੇਦਾਰੀ ਰੱਖਦਾ ਹੈ।
ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਆਮ ਆਦਮੀ ਦੇ ਹੱਥ ‘ਚੋਂ ਨਿਕਲ ਚੁੱਕੀ ਹੈ ਤੇ ਮੁੱਖ ਮੰਤਰੀ ਦਾ ਪਰਿਵਾਰ ਆਪਣਾ ਘਰ ਭਰਨ ‘ਚ ਲੱਗਿਆ ਹੋਇਆ ਹੈ। ਟਰਾਂਸਪੋਰਟ ਤੋਂ ਇਲਾਵਾ ਬਾਦਲ ਪਰਾਵਰ ਸ਼ਰਾਬ ਤੇ ਮਾਇਨਿੰਗ ਵੀ ਕੰਟਰੋਲ ਕਰ ਰਿਹਾ ਹੈ।  ਬਾਦਲ ਸਰਕਾਰ ਨੇ 13 ਅਕਤੂਬਰ, 2012 ਨੂੰ 13 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਬੱਸ ਕਿਰਾਇਆਂ ‘ਚ 20 ਪ੍ਰਤੀਸ਼ਤ ਵਾਧਾ ਕੀਤਾ ਸੀ। ਹਰ ਸਾਲ ਬੱਸ ਕਿਰਾਇਆਂ ‘ਚ ਦੋ ਵਾਰ ਦੀ ਸੋਧ ਨੇ ਮੁੱਖ ਮੰਤਰੀ ਤੇ ਉਸਦੇ ਨਜਦੀਕੀ ਰਿਸ਼ਤੇਦਾਰਾਂ ਦੇ ਖਜਾਨੇ ‘ਚ 200 ਕਰੋੜ ਰੁਪਏ ਵਧਾਏ ਹਨ।
ਬਾਜਵਾ ਨੇ ਕਿਹਾ ਕਿ ਬੱਸ ਕਿਰਾਇਆਂ ‘ਚ ਵਾਧਾ ਮਿਨੀ ਬੱਸ ਆਪ੍ਰੇਟਰਾਂ ‘ਤੇ ਮੋਟਰ ਟਰਾਂਸਪੋਰਟ ਟੈਕਸ ‘ਚ 5 ਪ੍ਰਤੀਸ਼ਤ ਦੇ ਵਾਧੇ ਨਾਲ ਸਿਰਫ 10 ਪ੍ਰਤੀਸ਼ਤ ਨਹੀਂ ਹੋਵੇਗਾ। ਇਹ 40000 ਤੋਂ 50000 ਰੁਪਏ ਸਲਾਨਾ ਵੱਧ ਗਿਆ ਹੈ। ਇਹ ਸਵੈਂ ਰੁਜਗਾਰ ਟਰਾਂਸਪੋਰਟਰਾਂ ਨਾਲ ਧੱਕਾ ਹੈ। ਮਿਨੀ ਬੱਸ ਆਪ੍ਰੇਟਰਾਂ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਪਰਮਿਟ ਦਿਤੀ ਸੀ ਅਤੇ ਇਸ ਨਾਲ ਪੜ੍ਹੇ ਲਿੱਖੇ ਨੌਜਵਾਲਾਂ ਨੂੰ ਪੇਂਡੂ ਖੇਤਰਾਂ ‘ਚ ਰੋਜਗਾਰ ਮਿਲਿਆ ਸੀ। ਟਰਾਂਸਪੋਰਟ ਟੈਕਸ ‘ਚ ਵਾਧੇ ਨਾਲ ਸੱਤਾਧਾਰੀ ਪਰਿਵਾਰ ਦੇ ਏæਸੀæ ਤੇ ਲਗਜਰੀ ਬੱਸਾਂ ਦੇ ਬੇੜੇ ਨੂੰ ਫਾਇਦਾ ਮਿਲੇਗਾ।
ਅਕਾਲੀ ਭਾਜਪਾ ਸਰਕਾਰ ਨੇ ਘਰੇਲੂ ਤੇ ਉਦਯੋਗਿਕ ਖਪਤਕਾਰਾਂ ਵਾਸਤੇ 10 ਅਪ੍ਰੈਲ, 2013 ਨੂੰ ਬਿਜਲੀ ਰੇਟਾਂ ‘ਚ 9 ਤੋਂ 12 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ। ਅਕਾਲੀ ਭਾਜਪਾ ਸਰਕਾਰ ਦੇ ਛੇ ਸਾਲਾਂ ਦੇ ਸ਼ਾਸਨਕਾਲ ਦੌਰਾਨ ਬਿਜਲੀ ਦੇ ਰੇਟਾਂ ‘ਚ 29 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਜਦੋਂ ਉਦਯੋਗਾਂ ਨੂੰ ਰਾਹਤ ਦੀ ਲੋੜ ਹੈ, ਬਾਦਲ ਉਸ ‘ਤੇ ਦਬਾਅ ਪਾ ਰਹੇ ਹਨ।
ਕਾਂਗਰਸ ਬਿਜਲੀ ਦੇ ਰੇਟਾਂ, ਬੱਸ ਕਿਰਾਇਆਂ ‘ਚ ਵਾਧੇ ਤੇ ਰੇਤ ਮਾਫੀਆ ਦੇ ਖਿਲਾਫ ਅੰਦੋਲਨ ਚਲਾਏਗੀ। ਉਨ੍ਹਾਂ ਨੇ ਆਪਣੇ ਪਾਰਟੀ ਦੇ ਵਿਧਾਨਕਾਰਾਂ ਨੂੰ ਨਜਾਇਜ ਮਾਇਨਿੰਗ ਦੀ ਜਾਂਚ ਕਰਨ ਅਤੇ ਇਸਦਾ ਮੀਡੀਆ ਸਾਹਮਣੇ ਭਾਂਡਾਫੋੜ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਖਜਾਨਾ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੀ ਸ਼ੈਅ ਸਦਕਾ ਇਹ ਨਜਾਇਜ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸ਼ੁਰੂ ਕੀਤੀ ਨਾਇਟ ਪੈਟ੍ਰੋਲਿੰਗ ਮੁੰਗੇਰੀ ਲਾਲ ਦਾ ਹਸੀਨ ਸੁਫਨਾ ਸਾਬਤ ਹੋਈ ਹੈ। ਖਾਸ ਕਰਕੇ ਪੇਂਡੂ ਇਲਾਕਿਆਂ ‘ਚ ਜਿਥੇ ਅਪਰਾਧੀ ਸਰਗਰਮ ਹਨ। ਪੁਲਿਸ ਅਪਰਾਧ ‘ਚ ਸਾਂਝੇਦਾਰ ਬਣੀ ਹੋਈ ਹੈ। ਬਾਰਡਰ ਜਿਲ੍ਹਿਆਂ ‘ਚ ਸੰਗਠਿਤ ਗੈਂਗ ਰਾਤ ਨੂੰ ਅਪਰਾਧ ਕਰ ਰਹੇ ਹਨ। ਪੁਲਿਸ ਵੱਲੋਂ ਅਕਾਲੀ ਆਗੂਆਂ ਨੂੰ ਦਿੱਤੇ ਬੇਤਹਾਸ਼ਾ ਗੰਨਮੈਨ ਅਪਰਾਧ ‘ਚ ਸਣੇ ਹਨ।
ਸੁਖਬੀਰ ਬਾਦਲ ਨੇ ਲੋਕਾਂ ਨੂੰ ਧੋਖਾ ਦੇਣ ਲਈ ਇਹ ਕਦਮ ਚੁੱਕਿਆ ਹੈ ਅਤੇ ਇਸ ਪਿੱਛੇ ਉਸਦੀ ਕਾਨੂੰਨ ਤੇ ਵਿਵਸਥਾ ਸੁਧਾਰਨ ਦੀ ਕੋਈ ਸੋਚ ਨਹੀਂ ਹੈ। ਜਿਹੜੇ ਹਰ ਸ਼ਾਮ ਦਿੱਲੀ ਨੂੰ ਨਿਕਲ ਜਾਂਦੇ ਹਨ, ਜਿਥੇ ਉਨ੍ਹਾਂ ਦੇ ਪਰਿਵਾਰ ਤੇ ਬਿਜਨੇਸ ਹੈ। ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਡਿਪਟੀ ਮੁੱਖ ਮੰਤਰੀ ਆਪਣੀ ਜਿੰਦਗੀ ਨੂੰ ਸੁਖਾਲਾ ਬਣਾਉਣ ਵਾਸਤੇ ਦੁਰਵਰਤੋਂ ਕਰ ਰਹੇ ਹਨ।
ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ‘ਚ ਅਸਫਲ ਰਹੀ ਹੈ, ਜਿਹੜੇ ਖਾਸ ਕਰਕੇ ਦਲਿਤਾਂ, ਬੇਰੁਜਗਾਰ ਨੌਜਵਾਨਾਂ, ਔਰਤਾਂ ਤੇ ਕਰਮਚਾਰੀਆਂ ਨਾਲ ਕੀਤੇ ਗਏ ਸਨ। ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੀ ਆਰਥਿਕ ਸਥਿਤੀ ਮੰਦੀ ਹੋ ਚੁੱਕੀ ਹੈ ਅਤੇ ਅਕਾਲੀ ਭਾਜਪਾ ਸਰਕਾਰ ਲੋਕਾਂ ‘ਤੇ ਟੈਕਸ ਥੋਪੀ ਜਾ ਰਹੀ ਹੈ। ਜੇਕਰ ਸੂਬੇ ਦੀ ਵਿੱਤੀ ਸਥਿਤੀ ਸੁਧਰ ਚੁੱਕੀ ਹੈ, ਤਾਂ ਸੁਖਬੀਰ ਨੂੰ ਹੋਰ ਟੈਕਸ ਲਗਾਉਣ ਦੀ ਕੀ ਲੋੜ ਹੈ?
ਬਾਜਵਾ ਨੇ ਪਾਰਟੀ ਵਰਕਰਾਂ ਨੂੰ ਅਕਾਲੀ ਭਾਜਪਾ ਦੇ ਮਾੜੇ ਸ਼ਾਸਨ ਖਿਲਾਫ ਲੜਨ ਤੇ ਪੰਜਾਬ ਨੂੰ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ 2014 ਦੀ ਲੋਕ ਸਭਾ ਚੋਣਾਂ ‘ਚ ਲੋਕਾਂ ਕੋਲ ਅਕਾਲੀ ਭਾਜਪਾ ਨੂੰ ਸਬਕ ਸਿਖਾਉਣ ਦਾ ਮੌਕਾ ਹੈ। ਵਰਕਰਾਂ ਨੂੰ ਯੂæਪੀæਏ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ‘ਚ ਲਿਜਾਉਣਾ ਚਾਹੀਦਾ ਹੈ। ਜਿਸ ‘ਚ ਖੁਰਾਕ ਸੁਰੱਖਿਆ ਆਰਡੀਨੈਂਸ ਵਿਸ਼ੇਸ਼ ਹੈ। ਇਸ ਨਾਲ ਦੇਸ਼ ਦੀ 67 ਪ੍ਰਤੀਸਤ ਅਬਾਦੀ ਨੂੰ ਭੋਜਨ ਦੀ ਗਰੰਟੀ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ, ਤਰਲੋਚਨ ਸਿੰਘ ਸੂੰਦ ਮੀਤ ਪ੍ਰਧਾਨ ਪ੍ਰਦੇਸ ਕਾਂਗਰਸ, ਅਮਰਜੀਤ ਸਿੰਘ ਸਮਰਾ, ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ, ਰਾਜਨਬੀਰ ਸਿੰਘ, ਜਗਬੀਰ ਸਿੰਘ ਬਰਾੜ, ਬ੍ਰਿਜ ਭੁਪਿੰਦਰ ਸਿੰਘ ਕੰਗ, ਕਰਨਲ ਸੀæਡੀæ ਕੰਬੋਜ, ਅਵਤਾਰ ਸਿੰਘ ਹੈਨਰੀ, ਅਰੂਨ ਵਾਲੀਆ, ਵਰਿੰਦਰ ਸ਼ਰਮਾ, ਦਰਸ਼ਨ ਸਿੰਘ ਬਰਾੜ ਤੇ ਰਾਮ ਲਾਲ ਜੱਸੀ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਮਹਿਲਾ ਕਾਂਗਰਸ, ਸੇਵਾ ç੧ å¶ ï±æ ਙ।×ðÃ ç¶ ੨ðਙð î½੭±ç ðÔ¶੍ਵ

Facebook Comment
Project by : XtremeStudioz