Close
Menu

ਬੱਸ ਕਿਰਾਏ ਵਿੱਚ ਵਾਧਾ ਬਾਦਲ ਪਰਿਵਾਰ ਦੀਆਂ ਲਗਜਰੀ ਬੱਸਾਂ ਦੇ ਮੁਨਾਫੇ ਵਿੱਚ ਹੋਰ ਇਜਾਫਾ ਕਰਨ ਵਾਲਾ ਕਦਮ : ਕਾਂਗਰਸ

-- 10 August,2013

2012_3largeimg216_Mar_2012_1046386274

ਚੰਡੀਗੜ,10 ਅਗਸਤ (ਦੇਸ ਪ੍ਰਦੇਸ ਟਾਈਮਜ਼)- ਅਕਾਲੀ-ਭਾਜਪਾ ਸਰਕਾਰ ਵੱਲੋਂ ਬੱਸ ਕਿਰਾਏ ਵਿੱਚ 5 ਫੀਸਦੀ ਵਾਧਾ, ਆਮ ਯਾਤਰੀਆਂ ਦੀ ਜੇਬ ਵਿੱਚੋਂ ਬਾਦਲ ਪਰਿਵਾਰ ਦੀਆਂ ਲਗਜਰੀ ਬੱਸਾਂ ਦੇ ਮੁਨਾਫੇ ਵਿੱਚ ਹੋਰ ਇਜਾਫਾ ਕਰਨ ਵਾਲਾ ਕਦਮ ਕਰਾਰ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ 5 ਪ੍ਰਤੀਸ਼ਤ ਬੱਸ ਭਾੜੇ ਅਤੇ 5 ਪ੍ਰਤੀਸ਼ਤ ਮੋਟਰ ਵਹੀਕਲ ਟੈਕਸ ਵਿੱਚ ਵਾਧੇ ਨੇ ਟਰਾਂਸਪੋਰਟ ਵਿਭਾਗ ਦੀ ਵਿੱਤੀ ਹਾਲਤ ਵਿੱਚ ਤਾਂ ਘੱਟ ਸੁਧਾਰ ਕਰਨਾ ਹੈ, ਪਰੰਤੂ ਇਸ ਦਾ ਅਸਲ ਮੰਤਵ ਮੁੱਖ ਮੰਤਰੀ ਦੇ ਪਰਿਵਾਰ ਦੇ ਅਲਟਰਾ ਲਗਜਰੀ ਬੱਸਾਂ ਦੇ ਵੱਡੇ ਕਾਫਿਲੇ ਦਾ ਲਾਭ ਵਧਾਉਣਾ ਹੈ। ਸਰਕਾਰ ਨੇ ਹਰ ਸਾਲ 3 ਫੀਸਦੀ ਬੱਸ ਭਾੜਾ ਵਧਾਉਣ ਦਾ ਵੀ ਫੈਸਲਾ ਕੀਤਾ ਹੈ, ਚਾਹੇ ਡੀਜਲ ਦੇ ਰੇਟ ਘੱਟਣ ਜਾਂ ਵੱਧਣ। ਬੱਸ ਕਿਰਾਏ ਅਤੇ ਮੋਟਰ ਵਹੀਕਲ ਟੈਕਸ ਵਿੱਚ ਵੱਡਾ ਅਤੇ ਤਾਨਾਸ਼ਾਹ ਵਾਧਾ ਆਮ ਜਨਤਾ ਉੱਪਰ ਹੋਰ ਜਿਆਦਾ ਬੋਝ êÅ੨¶×Å੍ਵ
ਦੱਸਣ ਦੀ ਲੋੜ ਨਹੀਂ ਕਿ ਪ੍ਰਾਈਵੇਟ ਟਰਾਂਸਪੋਰਟ ਵਪਾਰ ਉੱਪਰ ਬਾਦਲ ਪਰਿਵਾਰ ਨੇ ਕਬਜਾ ਕਰ ਲਿਆ ਹੈ।ਸੈਕੜੇਂ ਹੀ ਸੁਪਰ ਲਗਜਰੀ ਮਰਸਡੀਜ ਅਤੇ ਵੋਲਵੋ ਬੱਸਾਂ ਦੇ ਉਹ ਮਾਲਿਕ ਹਨ ਜੋ ਕਿ ਸੜਕਾਂ ਉੱਪਰ ਅਲੱਗ ਅਲੱਗ ਨਾਮਾਂ ਅਤੇ ਰੰਗਾਂ ਵਿੱਚ ਚੱਲਦੀਆਂ ਹਨ। ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੇ ਅਕਸਰ ਆਪਣੀ ਅਧਿਕਾਰਤ ਕੁਰਸੀ ਦਾ ਇਸਤੇਮਾਲ ਕਰਕੇ ਪ੍ਰਾਈਵੇਟ ਟਰਾਂਸਪੋਰਟਰਾਂ ਉੱਪਰ ਦਬਾਅ ਬਣਾਇਆ ਹੈ ਕਿ ਜਾਂ ਤਾਂ ਰੂਟ ਉਨਾਂ ਨੂੰ ਦੇ ਦੇਣ ਨਹੀਂ ਤਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣ। ਬਾਦਲ ਪਰਿਵਾਰ ਦੀਆਂ ਬੱਸਾਂ ਆਪਣੇ ਅਸਰ ਰਸੂਖ ਕਾਰਨ ਆਮ ਤੋਰ ਉੱਪਰ ਹੀ ਸਰਕਾਰੀ ਅਤੇ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਡਰਾ ਧਮਕਾ ਕੇ ਵਾਰੀ ਤੋਂ ਬਿਨਾਂ ਹੀ ਸਵਾਰੀਆਂ ਚੁੱਕਦੀਆਂ ਹਨ। ਹਾਲ ਹੀ ਵਿੱਚ ਜੂਨੀਅਰ ਬਾਦਲ ਨੇ ਇੰਡੋ-ਕੈਨੇਡੀਅਨ ਬੱਸ ਮਾਲਿਕਾਂ ਉੱਪਰ ਆਪਣੀ ਕੰਪਨੀ ਵੇਚ ਦੇਣ ਲਈ ਦਬਾਅ ਬਣਾਇਆ। ਇਹ ਸੁਪਰ ਲਗਜਰੀ ਬੱਸਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਸਿੱਧੇ ਏਅਰਪੋਰਟ ਨੂੰ ਜਾਂਦੀਆਂ ਹਨ। ਇਹ ਵੀ ਹੈਰਾਨੀਜਨਕ ਹੈ ਕਿ ਜਿਸ ਟੈਕਸ ਪ੍ਰਣਾਲੀ ਵਿੱਚ ਸਰਕਾਰੀ ਬੱਸ ਟਰਾਂਸਪੋਰਟ ਕਰੋੜਾਂ ਦੇ ਘਾਟੇ ਵਿੱਚ ਹਨ, ਉਥੇ ਹੀ ਬਾਦਲ ਪਰਿਵਾਰ ਦਾ ਟਰਾਂਸਪੋਰਟ ਵਪਾਰ ਰੋਜਾਨਾ ਕਰੋੜਾਂ ਕਮਾ ਰਿਹਾ Ôਜ਼੍ਵ
ਬੱਸ ਕਿਰਾਏ ਵਿੱਚ ਵਾਧਾ ਬਾਦਲਾਂ ਦੇ ਹੁਕਮਾਂ ਅਤੇ ਮੁਨਾਫੇ ਦੀ ਸੋਚ ਨਾਲ ਹੋਇਆ ਹੈ ਅਤੇ ਟਰਾਂਸਪੋਰਟ ਮੰਤਰੀ ਸ਼੍ਰੀ ਕੋਹਾੜ ਨੂੰ ਸਿਰਫ ਇੱਕ ਰਬੜ ਦੀ ਮੋਹਰ ਵਾਂਗ ਵਰਤਿਆ ਗਿਆ ਹੈ। ਇਥੋਂ ਤੱਕ ਕਿ ਬੱਸ ਭਾੜੇ ਵਿੱਚ ਵਾਧੇ ਨਾਲ ਖਜਾਨੇ ਵਿੱਚ 58 ਕਰੋੜ ਦਾ ਇਜਾਫਾ ਕਰਨਾ ਵੀ ਇੱਕ ਝੂਠਾ ਅਤੇ ਬੇਤੁਕਾ ਬਹਾਨਾ ਹੈ। ਜੇਕਰ ਬਾਦਲ ਅਤੇ ਮਜੀਠੀਆ ਅਸਲੀਅਤ ਵਿੱਚ ਰਾਜ ਦੀ ਵਿੱਤੀ ਹਾਲਾਤ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ ਤਾਂ ਉਹ 38 ਕਰੋੜ ਦਾ ਹੈਲੀਕਾਪਟਰ ਨਾ ਖਰੀਦਣ, ਹਵਾਈ ਯਾਤਰਾ ਦੇ ਖਰਚੇ ਉੱਪਰ ਕਰੋੜਾਂ ਨਾ ਲੁਟਾਉਣ, ਆਪਣੇ ਲਾਮ ਲਸ਼ਕਰ ਵਿੱਚ ਕਟੋਤੀ ਕਰਨ ਅਤੇ 7 ਕਰੋੜ ਦੀਆਂ ਬੁਲੇਟਪਰੂਫ 2ੰਰੁ ਖਰੀਦਣ ਉੱਪਰ ਜਨਤਾ ਦਾ ਪੈਸਾ ਨਾ ਉਜਾੜਣ । ਸਰਕਾਰੀ ਖਜਾਨੇ ਉੱਪਰ ਸਲਾਨਾ ਬਾਦਲ ਜਿਨਾਂ ਬੋਝ ਪਾ ਰਹੇ ਹਨ, ਉਹ ਬੱਸ ਕਿਰਾਏ ਅਤੇ ਮੋਟਰ ਵਹੀਕਲ ਟੈਕਸ ਵਿੱਚ ਵਾਧਾ ਕਰਕੇ ਜਨਤਾ ਉੱਪਰ ਪਾਏ ਜਾ ਰਹੇ ਬੋਝ ਨਾਲੋਂ ਕਿਤੇ ਜਿਆਦਾ Ôਜ਼੍ਵ
ਇਸ ਲਈ ਕਾਂਗਰਸ ਦੀ ਅਕਾਲੀ-ਭਾਜਪਾ ਸਰਕਾਰ ਤੋਂ ਮੰਗ ਹੈ ਕਿ ਬੱਸ ਭਾੜੇ ਅਤੇ ਮੋਟਰ ਵਹੀਕਲ ਟੈਕਸ ਵਿੱਚ ਕੀਤਾ ਅੰਨਾ ਵਾਧਾ ਵਾਪਿਸ ਲਿਆ ਜਾਵੇ ਕਿਉਂਕਿ ਇਹ ਇੱਕ ਅਗਾਂਹਵਧੂ ਉਸਾਰੂ ਕਦਮ ਨਾ ਹੋ ਕੇ ਬਾਦਲ ਪਰਿਵਾਰ ਦੇ ਟਰਾਂਸਪੋਰਟ ਵਪਾਰ ਨੂੰ ਮੁਨਾਫਾ ਪਹੁੰਚਾਉਣ ਵਾਲਾ Ôਜ਼੍ਵ

Facebook Comment
Project by : XtremeStudioz