Close
Menu

ਭਗਵਾਨ ਬ੍ਰਹਮਾ ਦੇ ਮੰਦਰ ‘ਚ ਧਮਾਕੇ ਦੀ ਜੂਲੀ ਬਿਸ਼ਪ ਵਲੋਂ ਨਿੰਦਾ

-- 20 August,2015

ਸਿਡਨੀ, ਆਸਟ੍ਰੇਲੀਆ ਨੇ ਥਾਈਲੈਂਡ ‘ਚ ਭਗਵਾਨ ਬ੍ਰਹਮਾ ਦੇ ਮੰਦਰ ‘ਚ ਧਮਾਕੇ ਦੀ ਸ਼ਖਤ ਨਿੰਦਾ ਕਰਦੇ ਹੋਏ ਇਸ ਨੂੰ ਇਕ ਭਿਆਨਕ ਕਾਰਾ ਦੱਸਿਆ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਇਕ ਬਿਆਨ ‘ਚ ਕਿਹਾ ਹੈ ਕਿ ਸਾਰੇ ਆਸਟੇਲੀਆ ਦੀ ਸੰਵਦੇਨਾ ਜ਼ਖਮੀਆਂ ਅਤੇ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਇਸ ਭਿਆਨਕ ਘਟਨਾ ‘ਚ ਆਪਣੀ ਜਾਨ ਗੁਵਾਈ ਹੈ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਹ ਹਮਲੇ ਦੇ ਸੰਬੰਧ ‘ਚ ਥਾਈ ਅਧਿਕਾਰੀਆਂ ਦੇ ਨਾਲ ਡੂੰਘਾ ਸਹਿਯੋਗ ਕਰੇਗੀ।

Facebook Comment
Project by : XtremeStudioz