Close
Menu

ਭਗਵੰਤ ਮਾਨ ਦੀ ਅਾਡੀਓ ਨਾਲ ‘ਅਾਪ’ ਵਿੱਚ ਨਵਾਂ ‘ਭੂਚਾਲ’

-- 09 September,2015

ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਸੋਸ਼ਲ ਮੀਡੀਆ ’ਤੇ ਚੱਲ ਰਹੀ ਵਿਵਾਦਤ ਆਡੀਓ ਅਤੇ ਇਸ ਸਬੰਧੀ ਭਗਵੰਤ ਮਾਨ ਵੱਲੋਂ ਧਾਰੀ ਚੁੱਪ ਨਾਲ ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਇਸ ਆਡੀਓ ਨੇ ਸੂਬਾੲੀ ਲੀਡਰਸ਼ਿਪ ਵਿੱਚ ਹਾਈਕਮਾਂਡ ਵੱਲੋਂ ਸੂਬੇ ’ਚ ਬਾਹਰੀ ਆਗੂਆਂ ਨੂੰ ਜ਼ਿੰਮੇਵਾਰੀ ਦੇਣ ਕਰਨ ਪੈਦਾ ਹੋਏ ਰੋਹ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ।
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਾਸ ਮੰਨੇ ਜਾਂਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਸੋਸ਼ਲ ਮੀਡੀਅਾ ’ਤੇ ਚੱਲ ਰਹੀ ਆਡੀਓ ਨੂੰ ਜੇ ਸੱਚ ਮੰਨਿਅਾ ਜਾਵੇ ਤਾਂ ਪੰਜਾਬ ਵਿੱਚ  ‘ਥੋਪੇ’ ਜਾ ਰਹੇ ਬਾਹਰਲੇ ਲੀਡਰਾਂ ਨੂੰ ਇੱਥੋਂ ਦੇ ਬਹੁਤੇ ਆਗੂ ਪਸੰਦ ਨਹੀਂ ਕਰਦੇ। ਪਹਿਲਾਂ ਪਾਰਟੀ ਤੋਂ ਬਾਗ਼ੀ ਹੋਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਪੰਜਾਬ ਇਕਾਈ ’ਤੇ ਬਾਹਰਲੇ ਆਗੂ ਥੋਪਣ ਕਾਰਨ   ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਸਮੇਤ ਹੋਰ ਆਗੂਆਂ ’ਤੇ ਉਂਗਲਾਂ ਚੁੱਕ ਰਹੇ ਹਨ। ਹੁਣ ਭਗਵੰਤ ਮਾਨ ਵੱਲੋਂ ਫੋਨ ’ਤੇ ਡਾਕਟਰ ਗਾਂਧੀ ਨਾਲ ਕੀਤੀ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ ’ਤੇ ਚੱਲਣ ਤੋਂ ਸਪਸ਼ਟ ਸੰਕੇਤ ਮਿਲੇ ਹਨ ਕਿ ਭਗਵੰਤ ਮਾਨ ੳੁਪਰੋਂ ਭਾਵੇਂ ਸ੍ਰੀ ਕੇਜਰੀਵਾਲ ਤੇ ਹਾਈਕਮਾਂਡ ਦੇ ਗੁਣ ਗਾ ਰਹੇ ਹਨ ਪਰ ਅਸਲ ਵਿੱਚ ਪੰਜਾਬ ’ਚੋਂ ਚੁਣੇ ਸੰਸਦ ਮੈਂਬਰਾਂ ਦੀ ਸਹਿਮਤੀ ਬਿਨਾਂ ਅਾਗੂਅਾਂ ਦੀ ਨਿਯੁਕਤੀ ਤੋਂ ਦੁਖੀ ਹਨ।
ਸੰਸਦ ਮੈਂਬਰ ਭਗਵੰਤ ਮਾਨ ਨੇ ਫੋਨ ’ਤੇ ਡਾ. ਗਾਂਧੀ ਨਾਲ ਗੱਲਬਾਤ ਕਰਦਿਆਂ ਜਿਥੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਐਚ.ਐਸ. ਫੂਲਕਾ, ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਆਦਿ ਦੀ ਅਾਲੋਚਨਾ ਕੀਤੀ, ਉਥੇ ਹਾੲੀਕਮਾਂਡ ਪ੍ਰਤੀ ਵੀ ਸਖ਼ਤ ਰਵੱੲੀਅਾ ਅਪਣਾੲਿਅਾ। ੲਿਸ ਅਾਡੀਓ ਵਿੱਚ ਭਗਵੰਤ ਮਾਨ ਡਾ. ਗਾਂਧੀ ਨੂੰ ਕਹਿ ਰਹੇ ਹਨ ਕਿ ੳੁਨ੍ਹਾਂ ਨੂੰ ਖ਼ੁਦ ਸੂਬੇ ਵਿੱਚ ਟੀਮ ਚੁਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਜਦਕਿ ਹਾਈਕਮਾਂਡ ‘ਬਚਿਆਂ-ਖੁਚਿਆਂ’ ਨੂੰ ਉਨ੍ਹਾਂ ’ਤੇ ਥੋਪ ਰਹੀ ਹੈ।
ਉਹ ਕਹਿ ਰਹੇ ਹਨ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿੱਤਣੀਅਾਂ ੲਿੰਨੀਅਾਂ ਸੌਖੀਅਾਂ ਨਹੀਂ ਕਿਉਂਕਿ ਦਿੱਲੀ ਵਿੱਚ ਲੋਕਾਂ ਨੇ ‘ਝਾੜੂ’ ਨੂੰ ਦੇਖ ਕੇ ਵੋਟਾਂ ਪਾਈਆਂ ਪਰ ਪੰਜਾਬ ਵਿੱਚ ਸ਼ਖਸੀਅਤਾਂ ਨੂੰ ਵੋਟਾਂ ਪੈਂਦੀਆਂ ਹਨ ਤੇ ਉਹ ਵੀ ਆਪਣੀ ਉਚ ਸ਼ਖਸੀਅਤ ਕਾਰਨ ਹੀ ਜਿੱਤੇ ਹਨ। ੳੁਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਲੋਕ ‘ਝਾੜੂ’ ਨੂੰ ਦੇਖ ਕੇ ਵੋਟਾਂ ਪਾਉਂਦੇ ਤਾਂ ਸ੍ਰੀ ਫੂਲਕਾ ਅਤੇ ਹਿੰਮਤ ਸਿੰਘ ਸ਼ੇਰਗਿੱਲ ਕਿਉਂ ਹਾਰਦੇ। ਇਸ ਆਡੀਓ ਵਿੱਚ ਡਾ. ਗਾਂਧੀ ਵੱਲੋਂ ਭਗਵੰਤ ਮਾਨ ਦੀ ਹਰੇਕ ਗੱਲ ਨਾਲ ਹੁੰਗਾਰਾ ਭਰਿਅਾ ਗਿਅਾ ਹੈ। ‘ਆਪ’ ਪੰਜਾਬ ਦੇ ਸਹਿ ਨਿਗਰਾਨ ਦੁਰਗੇਸ਼ ਪਾਠਕ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਭਗਵੰਤ ਮਾਨ ਦੀ ਆਡੀਓ ਨਹੀਂ ਸੁਣੀ ਹੈ। ਜਦੋਂ ਉਨ੍ਹਾਂ ਨੂੰ ਸ੍ਰੀ ਮਾਨ ਦੀ ਆਡੀਓ ਵਿਚਲੀ ਸ਼ਬਦਾਵਲੀ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਹ ਆਡੀਓ ਤਾਂ ਫਰਵਰੀ ਦੀ ਜਾਪਦੀ ਹੈ ਅਤੇ ਉਸ ਵੇਲੇ ਤਾਂ ਅਜਿਹੀ ਕੋਈ ਗੱਲ (ਬਾਹਰੀ ਲੀਡਰ ਪੰਜਾਬ ’ਚ ਨਿਯੁਕਤ ਹੀ ਨਹੀਂ ਕੀਤੇ ਸਨ) ਨਹੀਂ ਸੀ।
ਇਸੇ ਦੌਰਾਨ ੲਿਹ ਵੀ ਪਤਾ ਲੱਗਿਅਾ ਹੈ ਕਿ ਹਾਈਕਮਾਂਡ ਵੱਲੋਂ ਭਗਵੰਤ ਮਾਨ ਦੀ ਆਡੀਓ ਨੂੰ ਫੋਨਾਂ ’ਤੇ ਹੁੰਦੀਆਂ ਸਰਸਰੀ ਗੱਲਾਂ ਅਤੇ ਪੁਰਾਣੀਆਂ ਬਾਤਾਂ ਮੰਨ ਕੇ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ।

Facebook Comment
Project by : XtremeStudioz