Close
Menu

ਭਗਵੰਤ ਮਾਨ ਨੇ ਛੋਟੇਪੁਰ ਨੂੰ ਹੀ ਮੰਨਿਆ ਕਨਵੀਨਰ

-- 18 May,2015

ਜਲੰਧਰ –ਆਮ ਆਦਮੀ ਪਾਰਟੀ ਵੱਲੋਂ ਇਥੇ ਦੇਰ ਰਾਤ  ‘ਬੇਈਮਾਨ ਭਜਾਓ-ਪੰਜਾਬ ਬਚਾਓ’ ਰੈਲੀ ਨੂੰ ਜਿੱਥੇ ਮੱਠਾ ਹੁੰਗਾਰਾ ਮਿਲਿਆ ਉਥੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਆਪਣੇ ਪਹਿਲੇ ਬਿਆਨ ਤੋਂ ਪਲਟ ਗਏ ਹਨ।ਉਨ੍ਹਾਂ ਸਪਸ਼ੱਟ ਕੀਤਾ ਕਿ ਸੂਬੇ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਬਾਰੇ ਕੋਈ ਮਤਾ  ਪਾਸ ਹੀ ਨਹੀਂ ਕੀਤਾ ਗਿਆ ਸੀ ।ਪਾਰਟੀ ਉਨ੍ਹਾਂ ਦੀ ਅਗਵਾਈ ਹੇਠ ਹੀ ਕੰਮ ਕਰ ਰਹੀ ਹੈ। ਉਹ ਅੱਜ ਇੱਥੇ ਦੇਸ਼ ਭਗਤ ਯਾਦਗਰ ਹਾਲ ‘ਚ ‘ਬੇਈਮਾਨ ਭਜਾਓ-ਪੰਜਾਬ ਬਚਾਓ’ ਮੋਟਰ ਸਾਈਕਲ ਰੈਲੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ‘ਆਪ’ ਵਰਕਰਾਂ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਹੀ ਪੰਜਾਬ ਦੇ ਕਨਵੀਨਰ ਹਨ। ਜ਼ਿਕਰਯੋਗ ਹੈ ਕਿ 9 ਮਈ ਨੂੰ ਦਿੱਲੀ ‘ਚ ਆਪ ਦੀ ਸੂਬਾਈ ਕਾਰਜਕਾਰਨੀ ਦੀ ਹੋਈ ਮੀਟਿੰਗ ਦੌਰਾਨ ਸੁੱਚਾ ਸਿੰਘ ਛੋਟੇਪੁਰ ਨੂੰ ਸੂਬੇ ਦੇ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦੇ ਕੀਤੇ ਫੈਸਲੇ ‘ਚ ਭਗਵੰਤ ਮਾਨ ਨੇ ਟੈਲੀਕਾਨਫਰੰਸ ਰਾਹੀਂ ਸਹਿਮਤੀ ਪ੍ਰਗਟਾਈ ਸੀ।ਇਸ ਮੀਟਿੰਗ ‘ਚ ਹਾਜ਼ਰ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਛੋਟੇਪੁਰ ਨੇ ਸੰਵਿਧਾਨ ਅਨੁਸਾਰ ਕਾਰਜਕਾਰਨੀ ਦੀਆਂ ਮੀਟਿੰਗਾਂ ਨਹੀਂ ਸੱਦੀਆਂ ਜਿਸ ਕਰਕੇ ਸੰਵਿਧਾਨ ਦੀ ਉਲੰਘਣਾ ਕਾਰਨ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਂਦਾ ਹੈ। ਇਸ ਮੀਟਿੰਗ ‘ਚ ਹਰਿੰਦਰ ਸਿੰਘ ਖਾਲਸਾ,ਸਾਧੂ ਸਿੰਘ , ਡਾਕਟਰ ਦਲਜੀਤ ਸਿੰਘ ਤੇ ਯਾਮਨੀ ਗੌਰ ਸ਼ਾਮਿਲ ਹੋਏ ਸਨ।ਅੱਜ ਉਨ੍ਹਾਂ ਇਸ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਇਸ ਮੀਟਿੰਗ ਵਿੱਚ ਛੋਟੇਪੁਰ ਨੂੰ ਹਟਾਉਣ ਦਾ ਕੋਈ ਫੈਸਲਾ ਨਹੀਂ ਹੋਇਆ ਸੀ। ਮੀਟਿੰਗ ‘ਚ ਤਾਂ ਇਹ ਫੈਸਲਾ ਹੋਇਆ ਸੀ ਕਿ ਕਾਰਜਕਾਰਨੀ ਨੂੰ ਅਜਿਹੇ ਅਧਿਕਾਰ ਦਿੱਤੇ ਜਾਣ ਜਿਸ ਨਾਲ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਕਨਵੀਨਰ ਨੂੰ ਹਟਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇਪੁਰ ਨੇ ਪਾਰਟੀ ਸੰਵਿਧਾਨ ਦੀ ਕੋਈ ਉਲੰਘਣਾ ਨਹੀਂ ਕੀਤੀ।ਮਾਨ ਵੱਲੋਂ ਸੁੱਚਾ ਸਿੰਘ ਛੋਟੇਪੁਰ ਬਾਰੇ ਬਦਲੇ ਆਪਣੇ ਸਟੈਂਡ ਨਾਲ ‘ਆਪ’ ਵਿੱਚ ਛੋਟੇਪੁਰ ਦਾ ਸਿਆਸੀ ਕੱਦ ਲੰਬਾ ਹੋ ਗਿਆ ਹੈ। ਛੋਟੇਪੁਰ ਦੇ ਸਮਰਥਕ ਵਾਰ-ਵਾਰ ‘ਛੋਟੇਪੁਰ ਜ਼ਿੰਦਾਬਾਦ’ਦੇ ਨਾਆਰੇ ਲਾ ਰਹੇ ਸਨ।

Facebook Comment
Project by : XtremeStudioz