Close
Menu

ਭਵਾਨੀਗੜ• ਬਲਾਕ ਦੇ 67 ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਲਈ ਸੀਚੇਵਾਲ ਮਾਡਲ ਲਾਗੂ ਕੀਤਾ ਜਾ ਰਿਹੈ : ਵਿਜੈ ਇੰਦਰ ਸਿੰਗਲਾ

-- 02 March,2019

* ਸੰਗਰੂਰ ਵਿਕਾਸ ਯਾਤਰਾ ਦੇ ਚੌਥੇ ਦਿਨ ਕੈਂਸਰ ਦੀ ਮੁਢਲੇ ਪੜਾਅ ‘ਚ ਜਾਂਚ ਸਬੰਧੀ ਮੁਫ਼ਤ ਕੈਂਪ ਬਣੇ ਲੋਕਾਂ ਲਈ ਲਾਹੇਵੰਦ

* ਯਾਤਰਾ ਦੌਰਾਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ 23 ਕਿਲੋਮੀਟਰ ਦਾ ਰਾਸਤਾ ਪੈਦਲ ਕੀਤਾ ਤੈਅ

* ਕਿਸਾਨ ਕਰਜ਼ਾ ਰਾਹਤ ਯੋਜਨਾ ਤਹਿਤ ਕਿਸਾਨਾਂ ਨੂੰ 5.71 ਕਰੋੜ ਦੇ ਰਾਹਤ ਸਰਟੀਫਿਕੇਟ ਵੰਡੇ

ਚੰਡੀਗੜ•/ ਸੰਗਰੂਰ (ਦਿਆਲਪੁਰਾ), 2 ਮਾਰਚ:

ਬਲਾਕ ਭਵਾਨੀਗੜ• ਦੇ 67 ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ‘ਤੇ ਸੀਚੇਵਾਲ ਮਾਡਲ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ‘ਸੰਗਰੂਰ ਵਿਕਾਸ ਯਾਤਰਾ’ ਦੇ ਚੌਥੇ ਦਿਨ ਪਿੰਡ ਦਿਆਲਪੁਰਾ ਵਿਖੇ ਦਿੱਤੀ। ਸ਼੍ਰੀ ਸਿੰਗਲਾ ਨੇ ਕਿਹਾ ਕਿ ਬਲਾਕ ਦੇ ਇਨ•ਾਂ ਪਿੰਡਾਂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਇਸ ਮਾਡਲ ਨੂੰ ਮੁਢਲੇ ਤੌਰ ‘ਤੇ ਲਾਗੂ ਕੀਤਾ ਸੀ ਅਤੇ ਕੁਝ ਢੰਗਾਂ ਨਾਲ ਇਸ ‘ਤੇ ਕੰਮ ਕਰਨ ਤੋਂ ਬਾਅਦ ਛੇਤੀ ਹੀ ਪੂਰੇ ਵਿਧਾਨ ਸਭਾ ਹਲਕੇ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਪਾਇਲਟ ਪ੍ਰੋਜੈਕਟ ‘ਤੇ ਕਰੀਬ 14 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਮਗਨਰੇਗਾ ਤਹਿਤ ਰਜਿਸਟਰਡ ਮਜ਼ਦੂਰਾਂ ਰਾਹੀਂ ਇਹ ਕਾਰਜ ਕਰਵਾਇਆ ਜਾ ਰਿਹਾ ਹੈ ਤਾਂ ਜੋ ਪਿੰਡਾਂ ਦੇ ਲੋੜਵੰਦ ਕਾਮਿਆਂ ਨੂੰ ਰੋਜ਼ਗਾਰ ਮਿਲ ਸਕੇ। 

ਸ਼੍ਰੀ ਸਿੰਗਲਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਲਗਭਗ ਸਾਰੇ ਹੀ ਪਿੰਡਾਂ ਵਿੱਚ ਛੱਪੜ ਪ੍ਰਦੂਸ਼ਿਤ ਹੋ ਚੁੱਕੇ ਹਨ ਅਤੇ ਵਾਧੂ ਦੇ ਪਾਣੀ ਕਾਰਨ ਕਈ ਥਾਈਂ ਛੱਪੜਾਂ ਦੀ ਹਾਲਤ ਬਦਤਰ ਹੋਈ ਪਈ ਹੈ। ਪਿੰਡਾਂ ਦੇ ਲੋਕਾਂ ਦੀਆਂ ਵਾਤਾਵਰਣ ਪ੍ਰਤੀ ਅਤੇ ਸਿਹਤ ਪ੍ਰਤੀ ਲੋੜਾਂ ਵੱਲ ਧਿਆਨ ਦਿੰਦੇ ਹੋਏ ਹੀ ਅਜਿਹੇ ਛੱਪੜਾਂ ਦੀ ਵਧੀਆ ਢੰਗ ਨਾਲ ਸਾਫ਼ ਸਫ਼ਾਈ ਦੀ ਲੋੜ ਮਹਿਸੂਸ ਕੀਤੀ ਗਈ ਹੈ। ਹੋਰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਗੰਧਲੇ ਪਾਣੀ ਦੀ ਸਫ਼ਾਈ ਕਰਨ ਦੇ ਨਾਲ ਮੀਂਹ ਨਾਲ ਇਕੱਠੇ ਹੋਣ ਵਾਲੇ ਪਾਣੀ ਨੂੰ ਮੁੜ ਵਰਤਣਯੋਗ ਬਣਾਉਣ ਅਤੇ ਬੂਟਿਆਂ, ਰੁੱਖਾਂ ਆਦਿ ਲਈ ਵਰਤਣਾ ਹੈ ਅਤੇ ਇਸ ਤੋਂ ਇਲਾਵਾ ਸਿੰਜਾਈ ਦੀਆਂ ਲੋੜਾਂ ਨੂੰ ਪ੍ਰਮੁੱਖਤਾ ਦੇਣਾ ਹੈ। ਉਨ•ਾਂ ਦੱਸਿਆ ਕਿ ਇਹ ਪ੍ਰੋਜੈਕਟ ਆਉਂਦੇ ਮੀਂਹ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਕਰੀਬ ਤਿੰਨ ਮਹੀਨਿਆਂ ਅੰਦਰ ਮੁਕੰਮਲ ਹੋ ਜਾਵੇਗਾ। 

‘ਸੰਗਰੂਰ ਵਿਕਾਸ ਯਾਤਰਾ’ ਦੇ ਚੌਥੇ ਦਿਨ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ 11 ਪਿੰਡਾਂ ਦਾ 23 ਕਿਲੋਮੀਟਰ ਦਾ ਦੌਰਾ ਕੀਤਾ। ਉਨ•ਾਂ ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਰਕਾਰੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਬਲਾਕ ਭਵਾਨੀਗੜ• ਦੇ ਪਿੰਡ ਜੌਲੀਆਂ ਵਿਖੇ ਕੈਂਸਰ ਦੀ ਮੁਢਲੇ ਪੜਾਅ ਦੀ ਜਾਂਚ ਸਬੰਧੀ ਆਯੋਜਿਤ ਵਿਸ਼ੇਸ਼ ਕੈਂਪ ਵਿੱਚ ਸ਼ਾਮਲ ਹੁੰਦਿਆਂ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ ਦੇ ਨਾਲ ਨਾਲ ਪੂਰੇ ਪੰਜਾਬ ਨੂੰ ਕੈਂਸਰ ਮੁਕਤ ਕਰਨ ਦੇ ਮਿੱਥੇ ਟੀਚੇ ਤਹਿਤ ਇਹ ਜਾਂਚ ਕੈਂਪ ਲੋੜਵੰਦਾਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ।ਉਨ•ਾਂ ਆਖਿਆ ਕਿ ਮੂੰਹ, ਛਾਤੀ ਅਤੇ ਸਰਵਾਈਕਲ ਦੇ ਕੈਂਸਰ ਦੀ ਪਛਾਣ ਅਤੇ ਪਹਿਲੇ ਪੜਾਅ ‘ਚ ਹੀ ਇਲਾਜ ਨੂੰ ਯਕੀਨੀ ਬਣਾਉਣ ਲਈ ਇਹ ਕੈਂਪ ਲਗਾਏ ਗਏ ਹਨ ਅਤੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਇਹ ਇੱਕ ਵੱਡੀ ਰਾਹਤ ਹੈ। ਉਨ•ਾਂ ਦੱਸਿਆ ਕਿ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਅਜਿਹੇ ਵਿਸ਼ੇਸ਼ ਕੈਂਪ ਆਮ ਲੋਕਾਂ ਲਈ ਬਿਲਕੁਲ ਮੁਫ਼ਤ ਲਗਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੇ ਮਾਹਿਰਾਂ ਦੀ ਟੀਮ ਵੱਲੋਂ ਘਰਾਚੋਂ ਵਿੱਚ ਅਜਿਹੇ ਕੈਂਪ ਦੇ ਆਯੋਜਨ ਤੋਂ ਬਾਅਦ ਹੁਣ ਜੌਲੀਆਂ ਵਿਖੇ ਕੈਂਪ ਲਗਾਇਆ ਗਿਆ ਹੈ ਅਤੇ ਘਰ ਘਰ ਜਾ ਕੇ ਸ਼ੱਕੀ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। 

‘ਸੰਗਰੂਰ ਵਿਕਾਸ ਯਾਤਰਾ’ ਦੌਰਾਨ ਕੈਬਨਿਟ ਮੰਤਰੀ ਨੇ ਵੱਖ-ਵੱਖ ਪਿੰਡਾਂ ਵਿੱਚ ਲੰਬਾ ਸਮਾਂ ਬਿਤਾਇਆ ਅਤੇ ਪੰਚਾਇਤਾਂ ਨੂੰ 45 ਲੱਖ ਦੀਆਂ ਗ੍ਰਾਂਟਾਂ ਦੀ ਵੀ ਵੰਡ ਕੀਤੀ। ਇਸ ਦੌਰਾਨ ਉਨ•ਾਂ ਪਿੰਡ ਦਿਆਲਪੁਰਾ ਵਿਖੇ ਨਵਜੰਮੀਆਂ ਬੱਚੀਆਂ ਲਈ ਵਿਸ਼ੇਸ਼ ਕਿੱਟਾਂ ਦੀ ਵੰਡ ਵੀ ਕੀਤੀ। ਸ੍ਰੀ ਸਿੰਗਲਾ ਨੇ ਵਿਕਾਸ ਯਾਤਰਾ ਦੇ ਚੌਥੇ ਦਿਨ ਕਰੀਬ 5 ਕਰੋੜ 61 ਹਜ਼ਾਰ 579 ਰੁਪਏ ਦੇ ਕਿਸਾਨ ਕਰਜ਼ਾ ਰਾਹਤ ਸਰਟੀਫਿਕੇਟ ਤਕਸੀਮ ਕੀਤੇ। ਉਨ•ਾਂ ਦੱਸਿਆ ਕਿ ਦਿੱਤੂਪੁਰ ਤੋਂ ਨੰਦਗੜ• ਸੜਕ ਉਪਰ ਪੁਲ ਦੀ ਉਸਾਰੀ ਲਈ 1.75 ਕਰੋੜ ਰੁਪਏ, ਨੰਦਗੜ• ਤੋਂ ਰਸੂਲਪੁਰ ਛੰਨਾ ਸੜਕ ਦੀ ਮੁਰੰਮਤ ਲਈ 11 ਲੱਖ ਰੁਪਏ, ਪਿੰਡ ਜੌਲੀਆਂ ਤੋਂ ਫੋਕਲ ਪੁਆਇੰਟ ਅਤੇ ਜੌਲੀਆਂ ਤੋਂ ਬਖਤੜਾ ਦੇ 2.40 ਕਿਲੋਮੀਟਰ ਸੜਕ ਲਈ 30 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।

Facebook Comment
Project by : XtremeStudioz