Close
Menu

ਭਾਈ ਅਸੋਕ ਸਿੰਘ ਬਾਗੜੀਆ,ਕਿਰਪਾਲ ਸਿੰਘ ਬੰਡੂਗਰ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਵਿਚੋਂ ਕਿਸੇ ਇਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੋਪੀ ਜਾਵੇ : ਮਾਨ

-- 10 August,2013

ssm

ਚੰਡੀਗੜ੍ਹ, 10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਜਥੇਦਾਰ ਤਰਲੋਚਨ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਕਾਲ ਚਲਾਣੇ ਹੋ ਜਾਣ ਇਸ ਧਾਰਮਿਕ ਤਖ਼ਤ ਦੀ ਪਦਵੀ ਦੇ ਖਾਲੀ ਹੋਣ ਜਾਣ ਉਪਰੰਤ, ਇਹ ਸੇਵਾ ਅਜਿਹੀ ਸਖਸ਼ੀਅਤ ਨੂੰ ਦਿੱਤੀ ਜਾਵੇ ਜੋ ਇਸ ਉੱਚ ਪਦਵੀ ਦੀਆਂ ਜਿੰਮੇਵਾਰੀਆਂ ਨੂੰ ਸਿੱਖੀ ਸਿਧਾਤਾਂ, ਸੋਚ ਅਨੁਸਾਰ ਦ੍ਰਿੜਤਾਂ ਨਾਲ ਪੂਰਨ ਕਰਨ ਦੇ ਸਮਰੱਥ ਹੋਵੇ ਅਤੇ ਇਸ ਅਹੁਦੇ ਨਾਲ ਪੂਰਾ ਇਨਸਾਫ਼ ਕਰ ਸਕੇ ।”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਤਖ਼ਤਾਂ ਨੂੰ ਸਿਆਸਤਦਾਨਾਂ ਦੇ ਸੌੜੇ ਸਵਾਰਥਾਂ ਅਧੀਨ ਗੁਲਾਮੀਅਤ ਵਿਚੋਂ ਬਾਹਰ ਕੱਢਣ ਅਤੇ ਤਖ਼ਤਾਂ ਨੂੰ ਅਜ਼ਾਦਆਨਾਂ ਤੌਰ ਤੇ ਸਿੱਖੀ ਸੋਚ ਅਨੁਸਾਰ ਕੰਮ ਕਰਨ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਵੈਸੇ ਤਾ ਖ਼ਾਲਸਾ ਪੰਥ ਵਿਚ ਅਜਿਹੀਆਂ ਕਈ ਸਖਸ਼ੀਅਤਾਂ ਹੋਣਗੀਆਂ ਜੋ ਇਸ ਉੱਚ ਅਹੁਦੇ ਦੀ ਸੇਵਾ ਨਿਭਾਉਣ ਦੇ ਕਾਬਲ ਹੋਣ ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਜੇਕਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੇਵਾ ਭਾਈ ਅਸੋਕ ਸਿੰਘ ਬਾਗੜੀਆ, ਕਿਰਪਾਲ ਸਿੰਘ ਬੰਡੂਗਰ ਸਾਬਕਾ ਪ੍ਰਧਾਨ ਐਸ਼ਜੀæਪੀæਸੀ, ਜਾਂ ਫਿਰ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲਿਆਂ ਨੂੰ ਦਿੱਤੀ ਜਾਵੇ ਤਾਂ ਇਹ ਨਿਰਪੱਖ ਸਿੱਖੀ ਸੋਚ ਉਤੇ ਪਹਿਰਾ ਦੇਣ ਵਾਲੀਆਂ ਮਨੁੱਖੀ ਹੱਕਾਂ ਦੀ ਧੁਰ ਤੱਕ ਸਮਝ ਰੱਖਣ ਵਾਲੀਆਂ ਸਖਸ਼ੀਅਤਾਂ ਹਨ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਉਣ ਦੀ ਸਮਰੱਥਾਂ ਰੱਖਦੀਆਂ ਹਨ ਅਤੇ ਜਿਹਨਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਇਖ਼ਲਾਕੀ ਕਦਰਾ-ਕੀਮਤਾਂ ਦੀ ਪੂਰੀ ਸੂਝ-ਬੂਝ ਹੈ ਅਤੇ ਕੌਮਾਂਤਰੀ ਪੱਧਰ ਦੇ ਧਰਮਾਂ ਦੀ ਡੂੰਘੀ ਜਾਣਕਾਰੀ ਰੱਖਦੇ ਹਨ । ਜੋ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸਿਆਸਤਦਾਨਾਂ ਦੇ ਪ੍ਰਭਾਵ ਨੂੰ ਕਬੂæਲਕੇ ਸਿਆਸਤ ਉਤੇ ਧਰਮ ਦਾ ਕੁੰਡਾ ਪਾਉਣ ਦੀ ਗੁਸਤਾਖੀ ਕਰ ਰਹੇ ਹਨ, ਅਜਿਹੀਆਂ ਗੈਰ ਧਾਰਮਿਕ ਕਾਰਵਾਈਆਂ ਬੰਦ ਹੋ ਸਕਣ, ਇਸ ਲਈ ਜ਼ਰੂਰੀ ਹੈ ਕਿ ਵੱਖ-ਵੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਜਾਂ ਤਾਂ ਸਿੱਖੀ ਸੋਚ ਅਨੁਸਾਰ ਨਿਰਪੱਖਤਾ ਨਾਲ ਸੇਧ ਦੇਣ ਦੀਆਂ ਜਿੰਮੇਵਾਰੀਆਂ ਨਿਭਾਉਣ । ਜੇਕਰ ਉਹ ਅਜਿਹਾ ਕਰਨ ਦੇ ਸਮਰੱਥ ਨਹੀ ਰੱਖਦੇ ਤਾਂ ਉਹਨਾਂ ਨੂੰ ਕੌਮ ਦੇ ਵਡੇਰੇ ਹਿੱਤਾ ਅਤੇ ਸਿੱਖੀ ਸੋਚ ਨੂੰ ਮਜਬੂਤ ਕਰਨ ਹਿੱਤ ਖੁਦ ਹੀ ਇਹਨਾਂ ਉੱਚ ਪਦਵੀਆਂ ਤੋ ਲਾਭੇ ਹੋ ਜਾਣਾ ਚਾਹੀਦਾ ਹੈ । ਤਾਂ ਕਿ ਉਹਨਾਂ ਦੂਸਰੇ ਤਖ਼ਤਾਂ ਉਤੇ ਵੀ ਕੌਮ ਪੱਖੀ ਅਤੇ ਸਿੱਖੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਸੇਵਾ ਕਰਨ ਦਾ ਮੌਕਾਂ ਮਿਲ ਸਕੇ ।

ਸਾਡਾ ਦਾਅਵਾ ਹੈ ਕਿ ਜੇਕਰ ਸਿੱਖ ਕੌਮ ਦੇ ਤਖ਼ਤਾਂ ਉਤੇ ਨਿਰਪੱਖ ਸੋਚ ਦੀਆਂ ਮਾਲਕ ਸਿੱਖੀ ਅਸੂਲਾਂ ਉਤੇ ਪਹਿਰਾ ਦੇਣ ਵਾਲੀਆਂ ਦ੍ਰਿੜ ਸਖਸ਼ੀਅਤਾਂ ਨੂੰ ਇਹਨਾਂ ਸੇਵਾਵਾਂ ਤੇ ਲਿਆਂਦਾ ਜਾਵੇ ਤਾਂ ਜਿਥੇ ਧਰਮੀ, ਇਖ਼ਲਾਕੀ, ਸਮਾਜਿਕ ਤੌਰ ਤੇ ਸਿੱਖ ਕੌਮ ਤੇਜ਼ੀ ਨਾਲ ਮਜਬੂਤੀ ਵੱਲ ਵੱਧ ਸਕੇਗੀ, ਉਥੇ ਮਨੁੱਖੀ ਹੱਕਾਂ ਦੀ ਦ੍ਰਿੜਤਾ ਨਾਲ ਰਾਖੀ ਕਰਨ ਨੂੰ ਵੀ ਬਲ ਮਿਲੇਗਾ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸਾਖ ਵਿਚ ਢੇਰ ਸਾਰਾ ਵਾਧਾ ਹੋ ਸਕੇਗਾ ਅਤੇ ਅਸੀ ਗੁਰੂ ਸਾਹਿਬਾਨ ਦੇ ਸਿਧਾਤਾਂ ਅਤੇ ਸੋਚ ਨੂੰ ਬਾਦਲੀਲ, ਟੇਬਲ-ਟਾਕ ਦੇ ਢੰਗਾਂ, ਸਿੱਖੀ ਸਲੀਕੇ ਅਤੇ ਤਹਿਜੀਬ ਰਾਹੀ ਦੁਨੀਆਂ ਦੇ ਹਰ ਕੋਨੇ, ਹਰ ਧਰਮ ਅਤੇ ਹਰ ਕੌਮ ਵਿਚ ਪਹੁੰਚਾਉਣ ਵਿਚ ਕਾਮਯਾਬੀ ਪ੍ਰਾਪਤ ਕਰਾਂਗੇ । ਇਸ ਲਈ ਸ਼ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਹਕੂਮਤ ਅਤੇ ਐਸ਼ਜੀæਪੀæਸੀæ ਉਤੇ ਕਾਬਜ ਬਾਦਲ ਦਲੀਏ ਘੱਟੋ-ਘੱਟ ਤਖ਼ਤ ਸਾਹਿਬਾਨਾਂ ਦੇ ਰੁਤਬਿਆਂ ਨੂੰ ਅਜ਼ਾਦ ਕਰਨ ਵਿਚ ਜਿੰਮੇਵਾਰੀ ਨਿਭਾਉਣਗੇ ।

Facebook Comment
Project by : XtremeStudioz