Close
Menu

ਭਾਈ ਗੁਰਬਖਸ਼ ਸਿੰਘ ਦੇ ਹੱਕ ‘ਚ ਡਟੇ ਓਨਟਾਰੀਓ ਦੇ ਗੁਰਦੁਆਰਾ ਸਾਹਿਬਾਨ

-- 04 December,2014

ਬਰੈਂਪਟਨ— ਉਨਟਾਰੀਓ ਦੇ ਗੁਰਦੁਆਰਿਆਂ ਦੀਆਂ ਦੋ ਨੁਮਾਇੰਦਾ ਸੰਸਥਾਵਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿੱਚ ਡੱਟ ਜਾਣ ਦਾ ਐਲਾਨ ਕੀਤਾ ਹੈ। ਭਾਈ ਗੁਰਬਖਸ਼ ਸਿੰਘ ਨੇ ਸਿੱਖਾਂ ਨੂੰ ਸਜ਼ਾਵਾਂ ਕੱਟਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਡੱਕੀ ਰੱਖਣ ਵਿਰੁੱਧ ਮੁਹਿੰਮ ਛੇੜੀ ਹੋਈ ਹੈ।
ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਦੂਲੇ ਨੇ ਦੱਸਿਆ ਕਿ ਕੈਨੇਡਾ ਭਰ ਦੀ ਸੰਗਤ ਭਾਈ ਖਾਲਸਾ ਦੇ ਹੱਕ ਵਿੱਚ ਉੱਤਰ ਆਈ ਹੈ, ਕੈਨੇਡਾ ਦੀ ਸੰਗਤ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਵਿੱਚ ਸਿੱਖਾਂ ਨਾਲ ਹੁੰਦੀ ਧੱਕੇਸ਼ਾਹੀ ਬੰਦ ਕਰਵਾਉਣ ਅਤੇ ਸਿੰਘਾਂ ਨੂੰ ਰਿਹਾਅ ਕਰਵਾਉਣ।
ਉਨਟਾਰੀਓ ਗੁਰਦੁਆਰਾ ਕਮੇਟੀ ਅਤੇ ਉਨਟਾਰੀਓ ਸਿੱਖਸ ਐਂਡ ਗੁਰਦਵਾਰਾ ਕੌਂਸਲ, ਦੋਵੇਂ ਸੰਸਥਾਵਾਂ ਵਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਪੰਜਾਬ ਵੱਸਦੇ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਸਮਰਥਨ ਦੇਣ ਲਈ ਪ੍ਰੇਰਨਾ ਦੇਣ।

Facebook Comment
Project by : XtremeStudioz