Close
Menu

ਭਾਜਪਾ ਅਾਗੂ ਵੱਲੋਂ ਦਲਬੀਰ ਕੌਰ ੳੁੱਤੇ ਸੱਚ ਛਪਾੳੁਣ ਦੇ ਦੋਸ਼

-- 23 September,2015

ਜਲੰਧਰ, 23 ਸਤੰਬਰ
ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ ਕਤਲ ਕੀਤੇ ਸ਼ਹੀਦ ਸਰਬਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਦਾ ਕੇਸ ਅੱਜ ਵੀ ਲੋਕਾਂ ਦੀ ਕਚਹਿਰੀ ਵਿੱਚ ਚਰਚਿਤ ਮੁੱਦਾ ਹੈ। ‘ਸਰਬਜੀਤ ਸਿੰਘ ਦੀ ਧੱਕੇ ਨਾਲ ਬਣੀ ਭੈਣ ਦਲਬੀਰ ਕੌਰ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਝੂਠ ਬੋਲ ਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹਮੇਸ਼ਾਂ ਹਨੇਰੇ ਵਿਚ ਰੱਖਿਆ ਹੈ।’ ਇਹ ਗੱਲ ਭਾਜਪਾ ਆਗੂ ਐੱਮਪੀ ਸਿੰਘ ਗੁਰਾਇਆ ਨੇ ਕਹੀ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦਲਵੀਰ ਕੌਰ ਵੱਲੋਂ ਅਖ਼ਬਾਰਾਂ ਵਿੱਚ ਉਨ੍ਹਾਂ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਨੂੰ ਸਹੀ ਕਹਿਣ ੳੁੱਤੇ ਵੀ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦਲਵੀਰ ਕੌਰ ਜੋ ਵੀ ਕਹਾਣੀ ਬਣਾ ਲਵੇ ਪਰ ਸਬੂਤਾਂ ਅਤੇ ਸਰਕਾਰੀ ਦਸਤਾਵੇਜ਼ਾਂ ਨੂੰ ਕਦੇ ਵੀ ਝੁਠਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਸਵਪਨਦੀਪ ਕੌਰ, ਬਲਦੇਵ ਸਿੰਘ ਅਤੇ ਦਲਵੀਰ ਕੌਰ ਦੀ ਹੀ ਪੁੱਤਰੀ ਹੈ। ਉਨ੍ਹਾਂ ਕਿਹਾ ਕਿ ਜੇ ਦਲਵੀਰ ਕੌਰ ਝੂਠ ਬੋਲ ਕੇ ਕਹਿੰਦੀ ਹੈ ਕਿ ਸਵਪਨਦੀਪ ਗਿੱਲ ਉਸਦੀ ਬੇਟੀ ਨਹੀਂ ਹੈ ਅਤੇ ਉਹ ਸ਼ਹੀਦ ਸਰਬਜੀਤ ਸਿੰਘ ਦੀ ਬੇਟੀ ਹੈ ਤਾਂ ਦਲਵੀਰ ਕੌਰ ਦੱਸੇ ਕਿ ਸ਼ਹੀਦ ਸਰਬਜੀਤ ਸਿੰਘ ਦੀ ਪੁੱਤਰੀ ਸਵਪਨਦੀਪ ਨੂੰ ਉਸ ਨੇ ਕਦੋਂ ਕਾਨੂੰਨੀ ਤੌਰ ੳੁੱਤੇ ਗੋਦ ਲਿਆ। ਉਨ੍ਹਾਂ ਕਿਹਾ ਕਿ ਦਲਬੀਰ ਕੌਰ ਦਾ ਪਤੀ ਬਲਦੇਵ ਸਿੰਘ ਜੋ ਕਿ ਹਰਿਦੁਆਰ ਦੀ ਜੇਲ੍ਹ ਵਿਚ ਕਿਸੇ ਜ਼ਮੀਨੀ ਵਿਵਾਦ ਵਿਚ ਬੰਦ ਹੈ, ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਹੈ ਕਿ ਜੇਲ੍ਹ ਵਿਚ ਉਸਦੀ ਜਾਨ ਨੂੰ ਖਤਰਾ ਹੈ।
ਅੱਜ ਪੱਤਰਕਾਰਾਂ ਸਾਹਮਣੇ ਬਲਦੇਵ ਸਿੰਘ ਦੀ ਪਹਿਲੀ ਪਤਨੀ ਬੀਬੀ ਸੁਰਿੰਦਰ ਕੌਰ, ਪੁੱਤਰ ਵਿਕਰਮਜੀਤ ਸਿੰਘ ਅਤੇ ਭਤੀਜਾ ਪ੍ਰਗਟ ਸਿੰਘ ਨੇ ਸਾਝੇ ਤੌਰ ’ਤੇ ਕਿਹਾ ਕਿ ਬਲਦੇਵ ਸਿੰਘ ਦੀ ਪਹਿਲੀ ਪਤਨੀ ਸੁਰਿੰਦਰ ਕੌਰ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ ਅਤੇ ਬਲਦੇਵ ਸਿੰਘ ਦੀ ਦੂਜੀ ਪਤਨੀ ਦਲਵੀਰ ਕੌਰ ਦੀ ਬੇਟੀ ਸਵਪਨਦੀਪ ਗਿੱਲ ਹੈ ਜੋ ਕਿ ਉਨ੍ਹਾਂ ਦੀ ਭੈਣ ਹੈ। ਇਸ ਮੌਕੇ ਐਮ.ਪੀ ਸਿੰਘ ਗੁਰਾਇਆ ਨੇ ਕਿਹਾ ਕਿ ਪੰੰਜਾਬ ਸਰਕਾਰ ਸ਼ਹੀਦ ਸਰਬਜੀਤ ਸਿੰਘ ਦੀ ਬੇਟੀ ਪੂਨਮ ਅਟਵਾਲ ਅਤੇ ਉਸ ਦੀ ਪਤਨੀ ਨੂੰ ਸਾਰੇ ਸਰਕਾਰੀ ਲਾਭ ਦੇਵੇ।

Facebook Comment
Project by : XtremeStudioz