Close
Menu

ਭਾਜਪਾ, ਕਾਂਗਰਸ ਨੂੰ ਨਾ ਸਮਰਥਨ ਦੇਵਾਂਗੇ ਅਤੇ ਨਾ ਹੀ ਲਵਾਂਗੇ : ਆਪ

-- 10 December,2013

1775157ਗਾਜੀਆਬਾਦ,10 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਦਿੱਲੀ ਵਿਚ ਸਰਕਾਰ ਨੂੰ ਲੈ ਕੇ ਜਾਰੀ ਅਨਿਸ਼ਚਤਤਾ ਦਰਮਿਆਨ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਫਿਰ ਕਿਹਾ ਹੈ ਕਿ ਉਹ ਨਾ ਤਾਂ ਭਾਜਪਾ ਜਾਂ ਕਾਂਗਰਸ ਤੋਂ ਸਮਰਥਨ ਲਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਸਮਰਥਨ ਦੇਵੇਗੀ ਕਿਉਂਕਿ ਪਾਰਟੀ ਦਾ ਗਠਨ ਉਨ੍ਹਾਂ ਦੇ ਬਦਲ ਦੇ ਤੌਰ ‘ਤੇ ਕੀਤਾ ਗਿਆ ਹੈ। ਪਾਰਟੀ ਪ੍ਰਬੰਧਕ ਅਰਵਿੰਦ ਕੇਜਰੀਵਾਲ ਦੇ ਘਰ ‘ਚ ਆਪ ਦੇ ਉੱਚ ਨੇਤਾਵਾਂ ਦੀ ਇਕ ਬੈਠਕ ਤੋਂ ਬਾਅਦ ਪਾਰਟੀ ਨੇ ਕਿਹਾ ਕਿ ਉਹ ਸਰਕਾਰ ਦੇ ਗਠਨ ਦਾ ਦਾਅਵਾ ਨਹੀਂ ਕਰੇਗੀ ਅਤੇ ਵਿਰੋਧੀ ਧਿਰ ‘ਚ ਬੈਠਣਾ ਪਸੰਦ ਕਰੇਗੀ। ਆਪ ਦੇ ਨੇਤਾ ਪ੍ਰਸ਼ਾਤ ਭੂਸ਼ਣ ਨੇ ਕਿਹਾ, ”ਅਸੀਂ ਭਾਜਪਾ ਜਾਂ ਕਾਂਗਰਸ ਦਾ ਸਮਰਥਨ ਨਹੀਂ ਕਰ ਸਕਦੇ, ਕਿਉਂਕਿ ਆਪ ਦਾ ਗਠਨ ਉਨ੍ਹਾਂ ਦੇ ਬਦਲ ਦੇ ਤੌਰ ‘ਤੇ ਕੀਤਾ ਗਿਆ ਹੈ। ਲੋਕਾਂ ਨੇ ਸਾਡਾ ਸਮਰਥਨ ਕੀਤਾ ਤਾਂ ਕਿ ਅਸੀਂ ਦੇਸ਼ ਵਿਚ ਇਕ ਬਦਲਵੀਂ ਰਾਜਨੀਤੀ ਦੀ ਸਥਾਪਨਾ ਕਰ ਸਕੀਏ। ”
ਭਾਜਪਾ ਨੂੰ ਮੁੱਦਾ ਆਧਾਰਿਤ ਸਮਰਥਨ ਦੇਣ ਦੇ ਬਿਆਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਵਿਅਕਤੀਤੱਵ ਟਿੱਪਣੀ ਸੀ। ਉਨ੍ਹਾਂ ਨੇ ਕਿਹਾ, ”ਮੈਂ ਟੀ. ਵੀ. ‘ਤੇ ਇਕ ਬਹਿਸ ਦੌਰਾਨ ਜੋ ਕਿਹਾ ਉਹ ਮੇਰੀ ਵਿਅਕਤੀਤੱਵ ਟਿੱਪਣੀ ਸੀ। ਭਾਜਪਾ ਅਤੇ ਕਾਂਗਰਸ ਲਈ ਸਾਡੇ ਵਾਂਗ ਰਾਜਨੀਤੀ ਕਰਨਾ ਅਸੰਭਵ ਹੈ।” ਭੂਸ਼ਣ ਨੇ ਕਿਹਾ, ”ਸਾਡਾ ਰੁਖ ਰਿਹਾ ਹੈ ਕਿ ਅਸੀਂ ਨਾ ਤਾਂ ਭਾਜਪਾ ਤੋਂ ਸਮਰਥਨ ਲਵਾਂਗੇ ਅਤੇ ਨਾ ਹੀ ਭਾਜਪਾ ਨੂੰ ਸਮਰਥਨ ਦੇਵਾਂਗੇ। ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਅੱਜ ਵੀ ਆਪ ਅਤੇ ਭਾਜਪਾ ਦੋਹਾਂ ਹੀ ਖੇਮਿਆਂ ‘ਚ ਚਰਚਾਵਾਂ ਜਾਰੀ ਰਹੀਆਂ। ਭਾਜਪਾ 31 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਦੇ ਤੌਰ ‘ਤੇ ਉੱਭਰੀ ਹੈ। ਉਸ ਦੇ ਸਹਿਯੋਗੀ ਅਕਾਲੀ ਦਲ ਨੂੰ ਇਕ ਸੀਟ ਮਿਲੀ ਹੈ ਪਰ ਉਦੋਂ ਵੀ 36 ਸੀਟਾਂ ਦੇ ਅੰਕੜੇ ਤੋਂ ਉਹ ਪਿੱਛੇ ਹਨ। ਉੱਥੇ ਹੀ ਦੂਜੇ ਪਾਸੇ, ਆਪ ਨੂੰ 28 ਸੀਟਾਂ ਮਿਲੀਆਂ ਹਨ, ਜਦੋਂ ਕਿ ਕਾਂਗਰਸ ਨੂੰ 8 ਸੀਟਾਂ ਨਾਲ ਸਬਰ ਕਰਨਾ ਪਿਆ। ਭਾਜਪਾ ਨੇ ਕਿਹਾ ਹੈ ਕਿ ਉਹ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕਰੇਗੀ। ਦਿੱਲੀ ਵਿਚ ਪਾਰਟੀ ਮਾਮਲਿਆਂ ਦੇ ਮੁਖੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਨਿਤੀਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਸੀ, ”ਸਾਡੇ ਕੋਲ ਗਿਣਤੀ ਨਹੀਂ ਹੈ। ਅਸੀਂ ਕਿਸੇ ਵੀ ਵਿਧਾਇਕ ਨੂੰ ਖਰੀਦਣਾ ਨਹੀਂ ਚਾਹੁੰਦੇ।

Facebook Comment
Project by : XtremeStudioz