Close
Menu

ਭਾਜਪਾ ਤੇ ਕਾਂਗਰਸ ਦੀ ਆਪਸ ’ਚ ਮਿਲੀਭੁਗਤ: ਮਾਇਆਵਤੀ

-- 03 May,2019

ਲਖਨਊ, 3 ਮਈ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ’ਤੇ ਦੋਸ਼ ਲਗਾਇਆ ਕਿ ਇਨ੍ਹਾਂ ਦੋਵਾਂ ਕੌਮੀ ਪਾਰਟੀਆਂ ਆਪਸ ’ਚ ਮਿਲ ਕੇ ਇਸ ਗੱਲ ਲਈ ਜ਼ੋਰ ਲਗਾ ਰਹੀਆਂ ਹਨ ਕਿ ਇਨ੍ਹਾਂ ਲੋਕ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ’ਚੋਂ ਸਪਾ-ਬਸਪਾ-ਆਰਐੱਲਡੀ ਦਾ ਗੱਠਜੋੜ ਜਿੱਤ ਨਾ ਸਕੇ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਸੋਚਦੀ ਹੈ ਕਿ ਜੇਕਰ ਹਾਕਮ ਧਿਰ ਭਾਜਪਾ ਇਹ ਚੋਣਾਂ ਜਿੱਤ ਜਾਂਦੀ ਹੈ ਤਾਂ ਕੋਈ ਸਮੱਸਿਆ ਨਹੀਂ ਹੈ, ਪਰ ਸਪਾ-ਬਸਪਾ ਤੇ ਆਰਐੱਲਡੀ ਦਾ ਗੱਠਜੋੜ ਇਹ ਚੋਣਾਂ ਨਹੀਂ ਜਿੱਤਣਾ ਚਾਹੀਦਾ। ਉਨ੍ਹਾਂ ਕਿਹਾ, ‘ਭਾਜਪਾ ਦੀ ਤਰ੍ਹਾਂ ਹੁਣ ਕਾਂਗਰਸ ਨੇ ਵੀ ਸਪਾ-ਬਸਪਾ ਗੱਠਜੋੜ ਬਾਰੇ ਗਲਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਇਹ ਦੋਵੇਂ ਪਾਰਟੀਆਂ ਆਪਸ ’ਚ ਮਿਲੀਆਂ ਹੋਈਆਂ ਹਨ ਤੇ ਸਾਡੇ ਗੱਠਜੋੜ ਖ਼ਿਲਾਫ਼ ਚੋਣ ਲੜ ਰਹੀਆਂ ਹਨ।’ ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਹੱਕ ’ਚ ਭੁਗਤ ਕੇ ਆਪਣੀ ਵੋਟ ਖਰਾਬ ਨਾ ਕਰਨ। ਕੱਲ੍ਹ ਬਾਰਾਬੰਕੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮਾਇਆਵਤੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਕੰਟਰੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ’ਚ ਹੈ।

Facebook Comment
Project by : XtremeStudioz