Close
Menu

ਭਾਜਪਾ ਤੇ ਤ੍ਰਿਣਮੂਲ ਕਾਂਗਰਸ ‘ਚ ਰਾਜਨੀਤਕ ਮਤਭੇਦਾਂ ਕਾਰਨ ਰਾਜ ਦੇ ਵਿਕਾਸ ‘ਤੇ ਕੋਈ ਅਸਰ ਨਹੀਂ ਪਵੇਗਾ- ਜੇਤਲੀ

-- 24 August,2015

ਕੋਲਕਾਤਾ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੋਲਕਾਤਾ ਵਿਖੇ ਬੰਧਨ ਬੈਂਕ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਚ ਜਿਹੜੇ ਰਾਜਨੀਤਕ ਮਤਭੇਦ ਹਨ, ਉਨ੍ਹਾਂ ਦਾ ਰਾਜ ਦੇ ਵਿਕਾਸ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਜਿਹੜੀ ਪਾਰਟੀ ‘ਚ ਹਾਂ ਤੇ ਪੱਛਮੀ ਬੰਗਾਲ ‘ਚ ਜਿਹੜੀ ਪਾਰਟੀ ਰਾਜ ਕਰ ਰਹੀ ਹੈ, ਅਸੀਂ ਇਕ ਦੂਜੇ ਦੇ ਵਿਰੋਧੀ ਧਿਰ ਹਾਂ ਤੇ ਰਹਾਂਗੇ। ਪਰ ਰਾਜ ਜਾਂ ਦੇਸ਼ ਦੇ ਵਿਕਾਸ ਦੀ ਜਿੱਥੇ ਗੱਲ ਆਵੇਗੀ, ਉਥੇ ਇਹ ਅੜਿੱਕੇ ‘ਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਹੀ ਕਿਹਾ ਹੈ ਕਿ ਦੇਸ਼ ‘ਚ ਹੋਣ ਵਾਲੇ ਵਿਕਾਸ ‘ਚ ਪੂਰਬੀ ਖੇਤਰ ਵਿਸ਼ੇਸ਼ ਯੋਗਦਾਨ ਦੇਵੇਗਾ। ਬੰਗਾਲ ਦੀ ਧਰਤੀ ਸਾਇੰਸਦਾਨਾਂ, ਆਰਥਿਕ ਨੀਤੀਆਂ ਘੜਨ ਵਾਲਿਆਂ, ਵਿਦਵਾਨਾਂ, ਲੇਖਕਾਂ ਲਈ ਮਸ਼ਹੂਰ ਰਹੀ ਹੈ, ਹੁਣ ਇੱਥੇ ਉਦਯੋਗਪਤੀ ਵੀ ਉੱਭਰ ਰਹੇ ਹਨ, ਇਹ ਨਵੀਂ ਸ਼ੁਰੂਆਤ ਹੈ।

Facebook Comment
Project by : XtremeStudioz