Close
Menu

ਭਾਜਪਾ ਦਾ ਇਲਜ਼ਾਮ, ਕੇਜਰੀਵਾਲ ਸਰਕਾਰੀ ਮਸ਼ੀਨਰੀ ਨਾਲ ਕਰ ਰਹੇ ਹਨ ਪਾਰਟੀ ਦਾ ਪ੍ਰਚਾਰ

-- 22 August,2015

ਨਵੀਂ ਦਿੱਲੀ, 22 ਅਗਸਤ – ਭਾਜਪਾ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਜਲ ਬੋਰਡ ਦੁਆਰਾ ਗੈਰ ਕਾਨੂੰਨੀ ਕਾਲੋਨੀਆਂ ‘ਚ ਇੱਕ ਪੱਤਰ ਦੀਆਂ ਕਾਪੀਆਂ ਵੰਡੀਆਂ ਜਾ ਰਹੀਆਂ ਹਨ ਜਿਸ ‘ਚ ਲੋਕਾਂ ਨੂੰ ਪਾਣੀ ਤੇ ਸੀਵਰ ਦੇ ਨਵੇਂ ਕਨੈੱਕਸ਼ਨ ਲੈਣ ਦਾ ਅਨੁਰੋਧ ਕੀਤਾ ਗਿਆ ਹੈ। ਇਸਦੇ ਨਾਲ ਹੀ ਪਾਰਟੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਆਪਣੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਨ ਦਾ ਇਲਜ਼ਾਮ ਲਗਾਇਆ। ਵਿਰੋਧੀ ਪੱਖ ਦੇ ਨੇਤਾ ਵੀਜੇਂਦਰ ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਟੀ ਰਾਜਨੀਤਕ ਵਰਤੋ ਲਈ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਨਹੀਂ ਕਰ ਸਕਦੀ। ਲੇਕਿਨ ਕੇਜਰੀਵਾਲ ਸਰਕਾਰ ਨੇ ਇਸ ਮਹੱਤਵਪੂਰਨ ਸ਼ਿਸ਼ਟਾਚਾਰ ਤੇ ਸਥਾਪਤ ਨਿਯਮਾਂ ਦੀ ਅਣਦੇਖੀ ਕੀਤੀ।

Facebook Comment
Project by : XtremeStudioz