Close
Menu

ਭਾਜਪਾ ਦਾ ਦਾਅਵਾ, 30 ਲੱਖ ਮੁਸਲਮਾਨ ਪਾਰਟੀ ਨਾਲ ਜੁੜੇ

-- 04 June,2015

ਨਵੀਂ ਦਿੱਲੀ, 4 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਸਲਮਾਨਾਂ ਨੂੰ ਆਪਣੇ ਕੰਮਕਾਜ ਨੂੰ ਲੈ ਕੇ ਤੋਲਣ ਦੀ ਅਪੀਲ ਦੇ ਦੌਰਾਨ ਭਾਜਪਾ ਦਾ ਦਾਅਵਾ ਹੈ ਕਿ ਮੈਂਬਰੀ ਅਭਿਆਨ ‘ਚ ਪਾਰਟੀ ਨੂੰ ਜ਼ਬਰਦਸਤ ਕਾਮਯਾਬੀ ਮਿਲੀ ਹੈ। ਪਾਰਟੀ ਦਾ ਕਹਿਣਾ ਹੈ ਕਿ ਵੱਡੀ ਗਿਣਤੀ ‘ਚ ਮੁਸਲਮਾਨ ਭਾਜਪਾ ਦੇ ਨਾਲ ਜੁੜੇ ਹਨ। ਭਾਜਪਾ ਨੇ ਮਿਸਡ ਕਾਲ ਦੇ ਜਰੀਏ ਮੈਂਬਰੀ ਦੇਣ ਦਾ ਅਭਿਆਨ ਚਲਾਇਆ ਸੀ। ਇਸ ਅਭਿਆਨ ਨਾਲ ਜੁੜੇ ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਪਾਰਟੀ ਨਾਲ ਕਰੀਬ 30 ਲੱਖ ਮੁਸਲਮਾਨਾਂ ਨੇ ਭਾਜਪਾ ਦੀ ਮੈਂਬਰੀ ਲਈ। ਭਾਜਪਾ ਘੱਟ ਗਿਣਤੀ ਸੈੱਲ ਦੇ ਪ੍ਰਮੁੱਖ ਅਬਦੁਲ ਰਸ਼ੀਦ ਅੰਸਾਰੀ ਨੇ ਕਿਹਾ ਕਿ ਪਾਰਟੀ ‘ਚ ਮੁਸਲਮਾਨ ਮੈਂਬਰਾਂ ਦੀ ਗਿਣਤੀ ਕਦੇ ਠੀਕ ਅੰਕੜਿਆਂ ਨਾਲ ਨਹੀਂ ਮਿਣੀ ਗਈ, ਲੇਕਿਨ ਅਨੁਮਾਨ ‘ਚ ਕਿਹਾ ਜਾ ਸਕਦਾ ਹੈ ਕਿ ਇਹ ਗਿਣਤੀ ਪਹਿਲਾਂ ਤੋਂ ਦੁੱਗਣੀ ਹੋਈ ਹੈ। ਭਾਜਪਾ ਦਾ ਦਾਅਵਾ ਹੈ ਕਿ 30 ਲੱਖ ਮੁਸਲਮਾਨ ਪਾਰਟੀ ਨਾਲ ਜੁੜੇ।

Facebook Comment
Project by : XtremeStudioz