Close
Menu

ਭਾਜਪਾ ਦੇ ਨਾਲ ਕੋਈ ‘ਗੁਪਤ ਸਮਝੌਤਾ’ ਨਹੀਂ – ਓਵੈਸੀ

-- 21 September,2015

ਹੈਦਰਾਬਾਦ,  ਇਸ ਵਾਰ ਬਿਹਾਰ ‘ਚ ਵਿਧਾਨ ਸਭਾ ਚੋਣਾਂ ‘ਚ ਹਿੱਸਾ ਲੈਣ ਜਾ ਰਹੀ ਏ.ਆਈ.ਐਮ.ਆਈ.ਐਮ. ਨੇ ਰਾਜਦ-ਜਦਯੂ-ਕਾਂਗਰਸ ਦੇ ਮਹਾਂਗਠਜੋੜ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਟਰੈਕ ਰਿਕਾਰਡ ‘ਚ ਜਿਆਦਾ ਕੁਝ ਬੋਲਣ ਨੂੰ ਨਹੀਂ ਹੈ। ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਕਿ ਉਸ ਨੂੰ ਭਾਜਪਾ ਵਲੋਂ ਉਤਾਰਿਆ ਜਾ ਰਿਹਾ ਹੈ। ਆਲ ਇੰਡੀਆ ਮਸਲਿਸ ਏ ਇਤੇਹਾਦ-ਉਲ ਮੁਸਲਿਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਹਾਰ ਦੇ ਸੀਮਾਂਚਲ ਖੇਤਰ ‘ਚ ਚੋਣ ਜਿੱਤਣ ਨੂੰ ਲੈ ਕੇ ਗੰਭੀਰ ਹੈ। ਬਿਹਾਰ ‘ਚ ਆਪਣੀ ਪਾਰਟੀ ਦੇ ਚੋਣ ਲੜਨ ਦੇ ਫੈਸਲੇ ਦੇ ਬਾਰੇ ‘ਚ ਹੈਦਰਾਬਾਦ ਤੋਂ ਲੋਕਸਭਾ ਸੰਸਦ ਮੈਂਬਰ ਨੇ ਕਿਹਾ ਕਿ ਮਹਾਂਗਠਜੋੜ ਦਲਾਂ ਨੇ ਇਨਸਾਫ ਤੇ ਵਿਕਾਸ ਨਹੀਂ ਕੀਤਾ ਹੈ ਤੇ ਉਨ੍ਹਾਂ ਦਾ ਟਰੈਕ ਰਿਕਾਰਡ ਸਪਸ਼ਟ ਦਿਖਾਉਂਦਾ ਹੈ ਕਿ ਅਸਲ ‘ਚ ਵਿਕਾਸ ਨਹੀਂ ਹੋਇਆ ਹੈ।

Facebook Comment
Project by : XtremeStudioz