Close
Menu

ਭਾਜਪਾ ਨੂੰ ਕੋਈ ਹੋਰ ਨਹੀਂ ਮਿਲਿਆ ਪ੍ਰਧਾਨ ਮੰਤਰੀ ਦੇ ਉਮੀਦਵਾਰ ਲਈ- ਮੁਲਾਇਮ

-- 23 January,2014

ਵਾਰਾਨਸੀ- ਉੱਤਰ ਪ੍ਰਦੇਸ਼ ‘ਚ ਸੱਤਾਧਾਰੀ ਸਮਜਾਵਾਦੀ ਪਾਰਟੀ (ਸਪਾ) ਦੇ ਮੁਖੀਆ ਮੁਲਾਇਮ ਸਿੰਘ ਯਾਦਵ ਨੇ ਨਰਿੰਦਰ ਮੋਦੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਨੂੰ ਕੋਈ ਹੋਰ ਆਦਮੀ ਨਹੀਂ ਮਿਲਿਆ ਜੋ ਉਸ ਨੇ ਇਕ ਅਜਿਹੇ ਆਦਮੀ ਨੂੰ ਆਪਣਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾ ਦਿੱਤਾ, ਜਿਸ ਨੇ ਕਤਲ ਕਰਵਾਏ ਅਤੇ ਔਰਤਾਂ ਦੀ ਇਜ਼ੱਤ ਲੁਟਵਾਈ। ਯਾਦਵ ਨੇ ਪਾਰਟੀ ਨੂੰ ‘ਦੇਸ਼ ਬਚਾਓ, ਦੇਸ਼ ਬਣਾਓ’ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,”ਭਾਜਪਾ ਨੂੰ ਕੋਈ ਦੂਜਾ ਆਦਮੀ ਨਹੀਂ ਮਿਲਿਆ, ਜਿਸ ਨੇ ਕਤਲ ਕਰਵਾਏ, ਔਰਤਾਂ ਦੀ ਇਜ਼ੱਤ ਲੁਟਵਾਈ, ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ। ਸਪਾ ਮੁਖੀਆ ਨੇ ਕਿਹਾ,”ਨਰਿੰਦਰ ਮੋਦੀ ਕਹਿੰਦੇ ਹੈ ਕਿ ਉੱਤਰ ਪ੍ਰਦੇਸ਼ ਨੂੰ ਗੁਜਰਾਤ ਬਣਾ ਦੇਣਗੇ। ਉਹ ਕਤਲੇਆਮ ਕਰਵਾਉਣਾ ਚਾਹੁੰਦੇ ਹਨ। ਕੀ ਉਨ੍ਹਾਂ ਨੇ ਗੁਜਰਾਤ ‘ਚ ਬੇਰੋਜ਼ਗਾਰੀ ਭੱਤਾ ਦਿੱਤਾ ਹੈ। ਕਿਸਾਨਾਂ ਦਾ ਕਰਜ਼ ਮੁਆਫ ਕੀਤਾ ਹੈ। ਕਹਿੰਦੇ ਹਨ ਕਿ ਲੋਕਾਂ ਨੂੰ ਰੋਜ਼ਗਾਰ ਦਿੱਤਾ। ਉਨ੍ਹਾਂ ਨੇ ਝੂਠ ਅਤੇ ਅਫਵਾਹਾਂ ਫੈਲਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ।” ਯਾਦਵ ਨੇ ਸਾਲ 2002 ‘ਚ ਗੁਜਰਾਤ ‘ਚ ਫਿਰਕੂ ਦੰਗਿਆਂ ਤੋਂ ਬਾਅਦ ਅਹਿਮਦਾਬਾਦ ਦੌਰੇ ਦਾ ਜ਼ਿਕਰ ਕਰਦੇ ਹੋਏ ਕਿਹਾ,”ਅਸੀਂ ਅਤੇ ਕਈ ਹੋਰ ਨੇਤਾ ਉੱਥੇ ਗਏ ਤਾਂ ਮੋਦੀ ਨੇ ਕਿਹਾ ਕਿ ਜਾਨ ਚੱਲੀ ਜਾਵੇਗੀ। ਸਾਡੀ ਜ਼ਿੰਮੇਵਾਰੀ ਨਹੀਂ ਹੈ।”
ਸਪਾ ਮੁਖੀਆ ਨੇ ਦੰਗਿਆਂ ਤੋਂ ਬਾਅਦ ਅਹਿਮਦਾਬਾਦ ਦੌਰੇ ਬਾਰੇ ਦੱਸਦੇ ਹੋਏ ਕਿਹਾ,”ਇਕ ਜਗ੍ਹਾ ਔਰਤਾਂ ਆਪਣੀਆਂ ਸੱਟਾਂ ਦਿਖਾਉਣ ਲਈ ਆਪਣਾ ਸਰੀਰ ਤੱਕ ਦਿਖਾਉਣ ਲੱਗੀਆਂ ਤਾਂ ਮੈਂ ਮੂੰਹ ਦੂਜੇ ਪਾਸੇ ਕਰ ਲਿਆ। ਸਪਾ ਮੁਖੀਆ ਨੇ ਹਿੰਦੁਸਤਾਨ ਦੀ ਜਨਤਾ ਨੂੰ ਸਭ ਤੋਂ ਜ਼ਿਆਦਾ ਸਮਝਦਾਰ ਦੱਸਦੇ ਹੋਏ ਕੇਂਦਰ ‘ਚ ਯੂ. ਪੀ. ਏ. ਸਰਕਾਰ ਦਾ ਅਗਵਾਈ ਕਰ ਰਹੀ ਕਾਂਗਰਸ ‘ਤੇ ਵੀ ਵਾਰ ਕੀਤੇ ਅਤੇ ਕਿਹਾ ਕਿ 5 ਸਾਲਾਂ ‘ਚ ਭ੍ਰਿਸ਼ਟਾਚਾਰ, ਘੋਟਾਲਾ, ਮਹਿੰਗਾਈ ਦਾ ਹੀ ਬੋਲਬਾਲਾ ਰਿਹਾ। ਉਨ੍ਹਾਂ ਨੇ ਕਿਹਾ,”ਸੰਸਦ ‘ਚ ਹਰ ਸੈਸ਼ਨ ‘ਚ ਮਹਿੰਗਾਈ ‘ਤੇ ਬਹਿਸ ਹੋਈ ਪਰ ਮਹਿੰਗਾਈ ਨਹੀਂ ਰੁਕੀ।” ਯਾਦਵ ਨੇ ਜਨਤਾ ਤੋਂ ਕੇਂਦਰ ‘ਚ ਸਮਾਜਵਾਦੀ ਪਾਰਟੀ ਨੂੰ ਹੋਰ ਜ਼ਿਆਦਾ ਤਾਕਤ ਦੇਣ ਦੀ ਅਪੀਲ ਕਰਦੇ ਹੋਏ ਕਿਹਾ,”ਚੀਨ ਸਾਨੂੰ ਘੁੜਕੀ ਦਿੰਦਾ ਰਹਿੰਦਾ ਹੈ ਪਰ ਲੋਕ ਸਭਾ ‘ਚ ਸਪਾ ਨਹੀਂ ਹੁੰਦੀ ਤਾਂ ਇਹ ਮੁੱਦਾ ਕੋਈ ਨਹੀਂ ਉਠਾਉਂਦਾ। ਕੋਈ ਜਵਾਬ ਦੇਣ ਵਾਲਾ ਨਹੀਂ ਹੈ।” ਸਪਾ ਮੁਖੀਆ ਨੇ ਪ੍ਰਦੇਸ਼ ‘ਚ ਪਾਰਟੀ ਦੀ ਸਰਕਾਰ ਨੂੰ ਆਦਰਸ਼ ਸਰਕਾਰ ਦੱਸਦੇ ਹੋਏ ਇਸ ਦੇ ਕਲਿਆਣਕਾਰੀ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਅਤੇ ਸਵਾਲ ਕੀਤਾ,”ਕੀ ਦਵਾਈ, ਪੜ੍ਹਾਈ ਅਤੇ ਕਿਸਾਨਾਂ ਨੂੰ ਸਿੰਚਾਈ ਕਿਤੇ ਹੋਰ ਵੀ ਮੁਫ਼ਤ ਹੈ। ਉੱਤਰ ਪ੍ਰਦੇਸ਼ ‘ਚ ਜਨਤਾ ਲਈ ਜਨਤਾ ਵੱਲੋਂ ਬਣਾਈ ਗਈ ਸਰਕਾਰ ਹੈ।” ਯਾਦਵ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਇਕ ਅਜਿਹੇ ਰਾਸ਼ਟਰ ਦਾ ਸੁਪਨਾ ਦੇਖਿਆ ਸੀ, ਜਿਸ ‘ਚ ਕੋਈ ਭੁੱਖਾ ਨਹੀਂ ਰਹੇਗਾ ਪਰ ਦੇਸ਼ ‘ਚ ਹੁਣ ਵੀ ਕਰੋੜਾਂ ਲੋਕ ਭੁੱਖ ਦੇ ਸ਼ਿਕਾਰ ਹਨ।

Facebook Comment
Project by : XtremeStudioz