Close
Menu

ਭਾਜਪਾ ਨੇ ਕਿਰਤ ਸੋਮੱਈਆ ਦੀ ਟਿਕਟ ਕੱਟੀ

-- 04 April,2019

ਨਵੀਂ ਦਿੱਲੀ,  ਭਾਰਤੀ ਜਨਤਾ ਪਾਰਟੀ ਨੇ ਅੱਜ ਲੋਕ ਸਭਾ ਚੋਣਾਂ ਲਈ ਛੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ’ਚ ਮੁੰਬਈ ਉੱਤਰ-ਪੂਰਬ ਤੋਂ ਮੌਜੂਦਾ ਸੰਸਦ ਮੈਂਬਰ ਕਿਰਤ ਸੋਮੱਈਆ ਨੂੰ ਟਿਕਟ ਨਹੀਂ ਦਿੱਤਾ ਗਿਆ ਅਤੇ ਪਾਰਟੀ ਨੇ ਇਸ ਸੀਟ ਤੋਂ ਮਨੋਜ ਕੋਟਕ ਨੂੰ ਉਮੀਦਵਾਰ ਐਲਾਨਿਆ ਹੈ।
ਪਾਰਟੀ ਨੇ ਅੱਜ ਮਹਾਰਾਸ਼ਟਰ ਲਈ ਇੱਕ ਅਤੇ ਉੱਤਰ ਪ੍ਰਦੇਸ਼ ਲਈ ਪੰਜ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ। ਭਾਜਪਾ ਨੇ ਅੱਜ ਜਾਰੀ ਸੂਚੀ ਵਿੱਚ ਰਾਇਬਰੇਲੀ ਤੋਂ ਦਿਨੇਸ਼ ਪ੍ਰਤਾਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇਸ ਸੀਟ ਤੋਂ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਚੋਣ ਲੜ ਰਹੀ ਹੈ। ਪਾਰਟੀ ਨੇ ਆਜ਼ਮਗੜ੍ਹ ਤੋਂ ਮਸ਼ਹੂਰ ਭੋਜਪੁਰੀ ਗਾਇਕ ਦਿਨੇਸ਼ ਲਾਲ ਯਾਦਵ ਉਰਫ ਨਿਰਹੂਆ ਨੂੰ ਟਿਕਟ ਦਿੱਤੀ ਹੈ। ਇਸ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਚੋਣ ਲੜ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਮੈਨਪੁਰੀ ਤੋਂ ਮੁਲਾਇਮ ਸਿੰਘ ਯਾਦਵ ਖ਼ਿਲਾਫ਼ ਪ੍ਰੇਮ ਸਿੰਘ ਸ਼ਾਕਯ ਨੂੰ ਮੌਦਾਨ ’ਚ ਉਤਾਰਿਆ ਹੈ। ਪਾਰਟੀ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੰਦਰ ਸੇਨ ਜਾਂਦੂ ਨੂੰ ਟਿਕਟ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਕਿਰਤ ਸੋਮੱਈਆ ਦੇ ਵਿਰੋਧ ਵਿੱਚ ਸੀ। ਅਜਿਹੇ ’ਚ ਸਮਝਿਆ ਜਾ ਰਿਹਾ ਹੈ ਕਿ ਇਸੇ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੇ ਇਸ ਸੀਟ ਤੋਂ ਮਨੋਜ ਕੋਟਕ ਨੂੰ ਟਿਕਟ ਦਿੱਤੀ ਹੈ।

Facebook Comment
Project by : XtremeStudioz