Close
Menu

ਭਾਜਪਾ ਨੇ 4 ਮੰਤਰੀਆਂ ਸਮੇਤ 11 ਬਾਗੀਆਂ ਨੂੰ ਪਾਰਟੀ ’ਚੋਂ ਕੱਢਿਆ

-- 23 November,2018

ਜੈਪੁਰ– ਭਾਜਪਾ ਨੇ ਰਾਜਸਥਾਨ ’ਚ ਆਪਣੇ 11 ਬਾਗੀਆਂ ਨੂੰ ਉਸ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਚੋਣ ਲੜਨ ਲਈ ਪਾਰਟੀ ’ਚੋਂ ਕੱਢ ਦਿੱਤਾ ਹੈ। ਪਾਰਟੀ ’ਚੋਂ ਕੱਢੇ ਗਏ ਨੇਤਾਵਾਂ ’ਚ 4 ਮੌਜੂਦਾ ਮੰਤਰੀ ਵੀ ਸ਼ਾਮਲ ਹਨ। ਪਾਰਟੀ ਨੇ ਮੰਤਰੀ ਸੁਰਿੰਦਰ ਗੋਇਲ (ਜੈਤਾਰਨ) ਹੇਮ ਸਿੰਘ ਭਡਾਨਾ (ਥਾਨਾਗਾਜੀ) ਰਾਜਕੁਮਾਰ ਰਣਵਾ (ਰਤਨਗੜ੍ਹ) ਅਤੇ ਧਨ ਸਿੰਘ ਰਾਵਤ (ਬਾਂਸਵਾੜਾ) ਨੂੰ ਪਾਰਟੀ ’ਚੋਂ ਕੱਢਿਆ ਹੈ। ਟਿਕਟ ਨਾ ਮਿਲਣ ’ਤੇ ਇਹ ਸਾਰੇ ਆਜ਼ਾਦ ਉਮੀਦਵਾਰ ਦੇ ਰੂਪ ’ਚ ਚੋਣ ਮੈਦਾਨ ’ਚ ਉਤਰੇ ਹਨ। ਇਸ ਦੇ ਨਾਲ ਹੀ ਪਾਰਟੀ ਨੇ ਆਪਣੀ ਮੌਜੂਦਾ ਵਿਧਾਇਕ ਅਨੀਤਾ ਕਟਾਰਾ (ਸਾਗਵਾੜਾ) ਅਤੇ ਕਿਸ਼ਨਾ ਰਾਮਨਾਈ (ਸ਼੍ਰੀ ਡੂੰਗਰਗੜ੍ਹ) ਅਤੇ ਸਾਬਕਾ ਵਿਧਾਇਕ ਰਾਧੇ ਸ਼ਿਆਮ ਗੰਗਾ ਨਗਰ ਅਤੇ ਲਕਸ਼ਮੀ ਨਾਰਾਇਣ ਨੂੰ ਵੀ ਵੀਰਵਾਰ ਦੇਰ ਰਾਤ ਪਾਰਟੀ ’ਚੋਂ ਬਾਹਰ ਕਰ ਦਿੱਤਾ।

Facebook Comment
Project by : XtremeStudioz