Close
Menu

ਭਾਜਪਾ ਵਲੋਂ ਕੀਤਾ ਗਿਆ ਹਮਲਾ ਕਾਂਗਰਸ ‘ਤੇ ਨਹੀਂ ਲੋਕਤੰਤਰ ‘ਤੇ ਹੈ : ਨਟਰਾਜਨ

-- 05 August,2013

B_Id_165283_Meenakshi_Natarajan

ਮੰਦਸੌਰ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਮੀਨਾਕਸ਼ੀ ਨਟਰਾਜਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਇੱਥੇ ਕਾਂਗਰਸ ਦਫਤਰ ‘ਤੇ ਹਮਲਾ ਕਰ ਉੱਥੇ ਲੱਗੀ ਮਹਾਪੁਰਸ਼ਾਂ ਦੀਆਂ ਤਸਵੀਰਾਂ ਨੂੰ ਅਪਮਾਨਤ ਕੀਤਾ ਹੈ, ਇਸ ਨਾਲ ਉਨ੍ਹਾਂ ਦਾ ਹਿਟਲਰਵਾਦੀ ਚਰਿੱਤਰ ਉਜਾਗਰ ਹੋਇਆ ਹੈ।
ਨਟਰਾਜਨ ਦੀ ਅਗਵਾਈ ਵਿਚ ਐਤਵਾਰ ਨੂੰ ਇੱਥੇ ਇਸ ਹਮਲੇ ਦੇ ਵਿਰੋਧ ਵਿਚ ਇਕ ਰੈਲੀ ਕੱਢੀ ਗਈ ਅਤੇ ਫਿਰ ਇਸ ਸੰਬੰਧ ਵਿਚ ਸਬ ਡਵੀਜ਼ਨਲ ਮੈਜਿਸਟ੍ਰੇਟ (ਐਸ. ਡੀ.ਐਮ.) ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਨਟਰਾਜਨ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠ ਗਈ। ਹਾਲਾਂਕਿ ਬਾਅਦ ਵਿਚ ਪ੍ਰਸ਼ਾਸਨ ਦੇ ਭਰੋਸੇ ਦੇ ਬਾਅਦ ਉਨ੍ਹਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ।
ਨਟਰਾਜਨ ਨੇ ਇਸ ਦੌਰਾਨ ਕਾਂਗਰਸ ਦਫਤਰ ਵਿਚ ਹੋਈ ਭੰਨ-ਤੋੜ ਨੂੰ ਵੀ ਦੇਖਿਆ ਅਤੇ ਕਿਹਾ ਕਿ ਸ਼ੁੱਕਰਵਾਰ ਨੂੰ ਭਾਜਪਾ ਅਤੇ ਸੰਘ ਦੇ ਵਰਕਰਾਂ ਨੇ ਕਾਂਗਰਸ ਦਫਤਰ ‘ਤੇ ਨਹੀਂ, ਸਗੋਂ ਉਨ੍ਹਾਂ ਨੇ ਲੋਕਤੰਤਰ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ‘ਤੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਭੇਦਭਾਵ ਪੂਰਨ ਰੱਵਈਆ ਅਪਣਾ ਰਿਹਾ ਹੈ।

Facebook Comment
Project by : XtremeStudioz