Close
Menu

ਭਾਜਪਾ ਸੁਸ਼ਾਸਨ ਤੇ ਵਿਕਾਸ ਦੇ ਮੁੱਦੇ ‘ਤੇ ਲੜੇਗੀ ਬਿਹਾਰ ਵਿਧਾਨਸਭਾ ਚੋਣ: ਰਾਜਨਾਥ

-- 28 June,2015

ਗਾਜ਼ੀਆਬਾਦ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਉਣ ਵਾਲੀ ਬਿਹਾਰ ਵਿਧਾਨਸਭਾ ਚੋਣ ‘ਚ ਬਹੁਮਤ ਹਾਸਲ ਕਰਨ ਦਾ ਅੱਜ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਸੁਸ਼ਾਸਨ ਤੇ ਵਿਕਾਸ ਦੇ ਮੁੱਦੇ ‘ਤੇ ਮੁਕਾਬਲਾ ਹੋਵੇਗਾ। ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਬਿਹਾਰ ‘ਚ ਆਉਣ ਵਾਲੀ ਵਿਧਾਨਸਭਾ ਚੋਣ ਜਾਤੀ ਜਾਂ ਧਰਮ ਦੇ ਨਾਂ ‘ਤੇ ਨਹੀਂ ਲੜੀ ਜਾਵੇਗੀ।
ਭਾਜਪਾ ਸੁਸ਼ਾਸਨ ਤੇ ਵਿਕਾਸ ਦੇ ਆਧਾਰ ‘ਤੇ ਚੋਣ ਜਿੱਤੇਗੀ। ਉਹ ਉੱਥੇ ਰਾਜਸਭਾ ਮੈਂਬਰ ਕੇ.ਸੀ. ਤਿਆਗੀ ਦੇ ਛੋਟੇ ਭਰਾ ਦੇ ਦਿਹਾਂਤ ‘ਤੇ ਸੋਗ ਪ੍ਰਕਟ ਕਰਨ ਤੇ ਉਨ੍ਹਾਂ ਨੂੰ ਦਿਲਾਸਾ ਦੇਣ ਉਨ੍ਹਾਂ ਦੇ ਘਰ ਆਏ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਮੀਂਹ ਪ੍ਰਭਾਵਿਤ ਕਿਸਾਨਾਂ ਦੇ ਵਿਚ ਵੰਡ ਲਈ ਪਹਿਲਾਂ ਹੀ 253 ਕਰੋੜ ਰੁਪਏ ਉਤਰ ਪ੍ਰਦੇਸ਼ ਸਰਕਾਰ ਨੂੰ ਜਾਰੀ ਕਰ ਚੁੱਕਾ ਹੈ ਪਰ ਉਸ ਨੂੰ ਈਮਾਨਦਾਰੀਪੂਰਵਕ ਅਤੇ ਠੀਕ ਢੰਗ ਨਾਲ ਨਹੀਂ ਵੰਡਿਆ ਗਿਆ।

Facebook Comment
Project by : XtremeStudioz