Close
Menu

ਭਾਰਤੀਆਂ ਦੇ ਲਈ ਵੀਜ਼ਾ ਬਾਂਡ ‘ਤੇ ਬ੍ਰਿਟੇਨ ਮੰਤਰੀਮੰਡਲ ‘ਚ ਮਤਭੇਦ

-- 11 September,2013

vince-cable-640x360

ਲੰਦਨ-11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਬ੍ਰਿਟੇਨ ‘ਚ ਕੰਜ਼ਰਵੇਟਿਵ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਵਿਚ ਵੀਜ਼ਾ ਬਾਂਡ ਦੇ ਮੁੱਦੇ ‘ਤੇ ਮਤਭੇਦ ਖੁੱਲ ਕੇ ਸਾਹਮਣੇ ਆ ਗਏ ਹਨ। ਬ੍ਰਿਟੇਨ ਦੀ ਭਾਰਤ ਜਿਹੇ ਦੇਸ਼ਾਂ ਨਾਲ ਆਉਣ ਵਾਲੇ ਲੋਕਾਂ ‘ਤੇ 3,000 ਦਾ ਵੀਜ਼ਾ ਬਾਂਡ ਲਗਾਉਣ ਦੀ ਯੋਜਨਾ ਹੈ, ਪਰ ਸਰਕਾਰ ‘ਚ ਹੀ ਇਸ ‘ਤੇ ਇਕ ਰਾਇ ਨਹੀਂ ਹੈ। ਵਣਜ ਮੰਤਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਵਿੰਸੇ ਕੇਬਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਦਾ ਭਾਰਤ ਜਿਹੇ ਦੇਸ਼ਾਂ ‘ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੂੰ ਲੈ ਕੇ ਭਾਰਤ ਅਤੇ ਹੋਰ ਦੇਸ਼ਾਂ ਤੋਂ ਸਹੀ ਪ੍ਰਤੀਕਿਰਿਆ ਨਹੀਂ ਮਿਲੀ ਹੈ। ਬ੍ਰਿਟਿਸ਼ ਸਰਕਾਰ ਦੇ ਸੀਨੀਅਰ ਮੰਤਰੀ ਇਸ ਮੁੱਦੇ ‘ਤੇ ਗ੍ਰਹਿ ਮੰਤਰੀ ਥੇਰੇਸਾ ਤੋਂ ਇਸ ਯੋਜਨਾ ‘ਤੇ ਮੁੜਵਿਚਾਰ ਕਰਨ ਨੂੰ ਕਹਿਣਗੇ। ਇਸ ਯੋਜਨਾ ਦਾ ਵਿਚਾਰ ਜੂਨ ‘ਚ ਬਣਿਆ ਸੀ। ਇਸ ਦੇ ਤਹਿਤ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਘਾਨਾ, ਨਾਈਜੀਰੀਆ ਜਿਹੇ ਦੇਸ਼ਾਂ ਦੇ ਲੋਕਾਂ ਨੂੰ 6 ਮਹੀਨੇ ਦੇ ਵੀਜ਼ਾ ਦੇ ਲਈ 3,000 ਪਾਉਂਡ ਦੀ ਰਕਮ ਜਮ੍ਹਾ ਕਰਵਾਉਣ ਹੋਵੇਗੀ। ਜੇਕਰ ਉਹ ਇਸ ਤੋਂ ਵੱਧ ਸਮਾਂ ਮਿਆਦ ਤੱਕ ਬ੍ਰਿਟੇਨ ‘ਚ ਰੁਕਦੇ ਹਨ ਤਾਂ ਇਹ ਰਕਮ ਜ਼ਬਤ ਹੋ ਜਾਵੇਗੀ।

Facebook Comment
Project by : XtremeStudioz