Close
Menu

ਭਾਰਤੀ-ਅਮਰੀਕੀਆਂ ਵੱਲੋਂ ਪਾਕਿ ਕੌਂਸਲਖਾਨੇ ਅੱਗੇ ਮੁਜ਼ਾਹਰਾ

-- 25 February,2019

ਹਿਊਸਟਨ, 25 ਫਰਵਰੀ
ਅਮਰੀਕਾ ਵਿਚ 200 ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਪੁਲਵਾਮਾ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਹਿਊਸਟਨ ਵਿਚ ਪਾਕਿਸਤਾਨ ਦੇ ਕੌਂਸਲਖਾਨੇ ਦੇ ਬਾਹਰ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਵਿਚ ਸਥਿਤ ਅਤਿਵਾਦੀ ਗੁੱਟ ਜੈਸ਼-ਏ-ਮੁਹੰਮਦ ਤੇ ਉਸਦੇ ਸਰਗਨਾ ਮਸੂਦ ਅਜ਼ਹਰ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਭਾਰਤੀ ਸਮਾਜ ਦੇ ਲੋਕ ਟੈਕਸਾਸ, ਆਸਟਿਨ, ਡੱਲਾਸ, ਸਾਨ ਫਰਾਂਸਿਸਕੋ ਤੇ ਹਿਊਸਟਨ ਦੇ ਦੂਰ-ਦੂਰਾਡੇ ਇਲਾਕਿਆਂ ਵਿਚੋਂ ਇੱਥੇ ਪਾਕਿਸਤਾਨ ਦੇ ਕੌਂਸਲਖਾਨੇ ਦੇ ਬਾਹਰ ਮੁਜ਼ਾਹਰਾ ਕਰਨ ਲਈ ਇਕੱਠੇ ਹੋਏ ਸਨ। ਭਾਰਤ ਦਾ ਤਿਰੰਗਾ ਲਹਿਰਾਉਂਦਿਆਂ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਪਾਕਿਸਤਾਨ ਅਤਿਵਾਦੀਆਂ ਤੇ ਮਨੁੱਖੀ ਬੰਬ ਬਣਾਉਣ ਵਾਲਿਆਂ ਨੂੰ ਸੁਰੱਖਿਅਤ ਪਨਾਹ ਦੇਣਾ ਬੰਦ ਕਰੇ। ਇਸ ਮੌਕੇ ਪਾਕਿਸਤਾਨ ਦੇ ਕੁਝ ਅਧਿਕਾਰੀ ਇਸ ਮੁਜ਼ਾਹਰੇ ਨੂੰ ਰੋਕਣ ਲਈ ਕੌਂਸਲਖਾਨੇ ਦੇ ਬਾਹਰ ਆਏ ਪਰ ਮੁਜ਼ਾਹਰਾਕਾਰੀ ਤਿੰਨ ਘੰਟਿਆਂ ਤਕ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਦੇ ਰਹੇ। ਕਾਰਕੁਨ ਅਚਲੇਸ਼ ਅਮਰ ਨੇ ਕਿਹਾ ਕਿ ਭਾਰਤ ਦੇ ਲੋਕਤੰਤਰ ਉੱਤੇ ਹਮਲਾ ਤੇ ਉਸ ਨੂੰ ਤਬਾਹ ਕਰਨ ਦੀ ਇੱਛਾ ਰੱਖਣ ਵਾਲੀ ਜੇਹਾਦੀ ਅਤਿਵਾਦੀ ਵਿਚਾਰਧਾਰਾ ਨੂੁੰ ਖਤਮ ਕੀਤਾ ਜਾਣਾ ਚਾਹੀਦਾ ਹੈ।

Facebook Comment
Project by : XtremeStudioz