Close
Menu

ਭਾਰਤੀ ਅਮਰੀਕੀ ਡਾਕਟਰ ਖੇਤਰ ‘ਚ 25 ਔਰਤਾਂ ਸ਼ਾਮਲ

-- 01 May,2015

ਬੋਸਟਨ- ਅਮਰੀਕਾ ‘ਚ ਡਾਕਟਰੀ ਦੇ ਖੇਤਰ ‘ਚ ਚੋਟੀ ਦੀਆਂ 25 ਔਰਤਾਂ ‘ਚ ਇਕ ਭਾਰਤੀ ਮੂਲ ਦੀ ਮਹਿਲਾ ਨੇ ਥਾਂ ਬਣਾਈ ਹੈ। ਮਾਰਡਨ ਹੈਲਥਕੇਅਰ ਮੈਗਜ਼ੀਨ ਨੇ ਡਾਕਟਰੀ ਖੇਤਰ ਦੀ 6ਵੀਂ ਦੂਜੀ ਸਾਲਾਨਾ ਸੂਚੀ ‘ਚ ਦੇਸ਼ ਦੀ ਚੋਟੀ ਦੀਆਂ 25 ਔਰਤਾਂ ਨੂੰ ਸ਼ਾਮਲ ਕੀਤਾ ਹੈ, ਜਿਸ ‘ਚ ਨੈਸ਼ਨਲ ਪੇਸ਼ੇਂਟ ਸੇਫਟੀ ਫਾਊਂਡੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਤੇਜਲ ਦੇ ਗਾਂਧੀ ਵੀ ਹਨ ਜੋ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ। ਗਾਂਧੀ ਨੇ ਇਕ ਬਿਆਨ ‘ਚ ਕਿਹਾ ਕਿ ਮਾਰਡਨ ਹੈਲਥਕੇਅਰ ਕੋਲੋਂ ਮਾਨਤਾ ਮਿਲਣ ‘ਤੇ ਮੈਂ ਸਨਮਾਨਤ ਮਹਿਸੂਸ ਕਰ ਰਹੀ ਹਾਂ। ਪਿਛਲੇ ਸਾਲ ਦਸੰਬਰ ‘ਚ ਨਾਮਜ਼ਦਗੀ ਲਈ ਜੋ 200 ਨਾਂ ਆਏ ਸਨ ਉਨ੍ਹਾਂ ‘ਚ ਗਾਂਧੀ ਵੀ ਇਕ ਸੀ। ਸੂਚੀ ਮੈਗਜ਼ੀਨ ਦੇ ਅਪ੍ਰੈਲ ਅੰਕ ‘ਚ ਪ੍ਰਕਾਸ਼ਿਤ ਹੋਈ। ਗਾਂਧੀ ਪਹਿਲੀ ਵਾਰ ਇਸ ਸੂਚੀ ‘ਚ ਚੋਟੀ ਦੀਆਂ 25 ਔਰਤਾਂ ‘ਚ ਥਾਂ ਬਣ ਸਕੀ। ਇਸ ਸਾਲ ਦੇ ਸ਼ੁਰੂ ‘ਚ ਮੈਗਜ਼ੀਨ ਨੇ ਉਨ੍ਹਾਂ ਨੂੰ 50 ਸਭ ਤੋਂ ਵੱਧ ਪ੍ਰਭਾਵਸ਼ਾਲੀ ਫਿਜੀਸ਼ੀਅਨ ਐਗਜ਼ੀਕਿਊਟਿਵ ‘ਚ ਥਾਂ ਦਿੱਤੀ ਸੀ।

Facebook Comment
Project by : XtremeStudioz