Close
Menu

ਭਾਰਤੀ ਇੰਜਨੀਅਰਾਂ ਦਾ ਰਾਹ ਮੁਸ਼ਕਲ, ਸਿਲੀਕੋਨ ਵੈਲੀ `ਚ ਆਉਣਾ ਘਟਿਆ

-- 17 September,2018

ਸੈਨ ਫ੍ਰਾਂਸਿਸਕੋ, ਸਿਲੀਕੋਨ ਵੈਲੀ `ਚ ਭਾਰਤੀ ਇੰਜਨੀਅਰਾਂ ਦਾ ਦਬਦਬਾ ਹੁਣ ਵੀ ਕਾਇਮ ਹੈ, ਪ੍ਰੰਤੂ ਡੋਨਾਲਡ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਹੁਣ ਨਵੇਂ ਇੰਜਨੀਅਰਾਂ ਦਾ ਆਉਣਾ ਘੱਟ ਹੋ ਗਿਆ ਹੈ। ਸਿਲੀਕੋਨ ਵੈਲੀ `ਚ ਹੁਣ ਸਥਾਨਕ ਇੰਜਨੀਅਰਾਂ ਦੀ ਭਰਤੀ ਵੱਧਣ ਲੱਗੀ ਹੈ। ਇਸਦਾ ਲਾਭ ਸਥਾਨਕ ਯੂਨੀਵਰਸਿਟੀਆਂ `ਚ ਪੜ੍ਹਨ ਵਾਲੇ ਭਾਰਤੀਆਂ ਨੂੰ ਵੀ ਮਿਲ ਰਿਹਾ ਹੈ, ਪ੍ਰੰਤੂ ਨਵੀਂ ਵੀਜਾ ਨੀਤੀ ਕਾਰਨ ਭਾਰਤ ਤੋਂ ਸਿਲੀਕਾਨ ਵੈਲੀ ਜਾਣ ਵਾਲੇ ਇੰਜਨੀਅਰਾਂ ਦੀ ਗਿਣਤੀ ਘੱਟ ਰਹੀ ਹੈ।
ਐਚ-1ਬੀ ਵੀਜਾ ਕਟੌਤੀ ਦੀ ਨੀਤੀ
ਕੈਲੀਫੋਰਨੀਆ ਯੂਨੀਵਰਸਿਟੀ `ਚ ਭਾਰਤੀ ਪ੍ਰੋਫੈਸਰ ਦੀਪਕ ਰਾਜ ਗੋਪਾਲ ਦੱਸਦੇ ਹਨ ਕਿ ਐਚ-1ਬੀ ਵੀਜੇ `ਚ ਕਟੌਤੀ ਨਾਲ ਭਾਰਤੀ ਇੰਜਨੀਅਰਾਂ ਦਾ ਆਉਣਾ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਹੁਣ ਵੀ ਵੈਲੀ `ਚ ਭਾਰਤੀ ਇੰਜਨੀਅਰਾਂ ਦੀ ਗਿਣਤੀ ਸਭ ਤੋਂ ਜਿ਼ਆਦਾ ਹੋਣ ਦਾ ਅਨੁਮਾਨ ਹੈ, ਪ੍ਰੰਤੂ ਜੇਕਰ ਅਮਰੀਕਾ ਦੀ ਇਹ ਨੀਤੀ ਜਾਰੀ ਰਹੀ ਤਾਂ ਅੱਗੇ ਤੋਂ ਇਸ `ਚ ਕਮੀ ਆਵੇਗੀ।

ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ
ਭਾਰਤੀ ਪ੍ਰੋਫੈਸਰ ਰਾਜਗੋਪਾਲ ਨੇ ਕਿਹਾ ਕਿ ਇਹ ਕੇਵਲ ਇਕ ਕਾਰਨ ਨਹੀਂ ਹੈ, ਕੁਝ ਹੋਰ ਕਾਰਨ ਵੀ ਹਨ। ਜਿਵੇਂ ਭਾਰਤ ਦੀ ਅਰਥਵਿਵਸਥਾ ਵਧਣ ਕਾਰਨ ਇੰਜਨੀਅਰਾਂ ਲਈ ਉਥੇ ਸੰਭਾਵਨਾਵਾਂ ਵਧੀਆ ਹਨ। 20 ਸਾਲ ਪਹਿਲਾਂ ਆਈਆਈਟੀ ਕਰਨ ਵਾਲੇ ਤਮਾਮ ਯੋਗ ਇੰਜਨੀਅਰ ਅਮਰੀਕਾ ਵੱਲ ਰੁਖ ਕਰਦੇ ਸਨ। ਪ੍ਰੰਤੂ ਅੱਜ ਇਹ ਬਹੁਤ ਘੱਟ ਹੋ ਗਿਆ ਹੈ। ਬਹੁਤ ਇੰਜਨੀਅਰ ਨੂੰ ਭਾਰਤ `ਚ ਚੰਗੀ ਨੌਕਰੀ ਮਿਲ ਜਾਂਦੀ ਹੈ।

ਭਾਰਤ ਵਾਪਸ ਜਾਣ ਦਾ ਰੁਝਾਨ ਵਧ ਰਿਹਾ
ਸਿਲੀਕੋਨ ਵੈਲੀ `ਚ ਭਾਰਤੀ ਇੰਜਨੀਅਰਾਂ ਦੀ ਐਸੋਸੀਏਸ਼ਨ ਦੀ ਮੰਨੇ ਤਾਂ ਪਿਛਲੇ ਚਾਰ ਸਾਲ `ਚ ਵੱਡੀ ਗਿਣਤੀ ਭਾਰਤੀ ਇੰਜਨੀਅਰ ਵਾਪਸ ਵੀ ਗਏ ਹਨ। ਇਨ੍ਹਾਂ `ਚੋਂ ਕਈ ਇੰਜਨੀਅਰਾਂ ਨੇ ਬੇਂਗਲੋਰ, ਹੈਦਰਾਬਾਦ `ਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਕਈ ਨੇ ਸਟਾਰਟਅੱਪ ਸ਼ੁਰੂ ਕੀਤਾ ਹੈ। ਪੰਜ ਸਾਲ ਦੇ ਵਿਚ ਚਾਰ ਹਜ਼ਾਰ ਤੋਂ ਵੀ ਜਿ਼ਆਦਾ ਇੰਜਨੀਅਰ ਤੇ ਪੇਸ਼ੇਵਰ ਭਾਰਤ ਵਾਪਸ ਗਏ ਹਨ।
ਸੈਨ ਫ੍ਰਾਂਸਿਸਕੋ ਦਾ ਜੀਵਨ ਪੱਧਰ ਮਹਿੰਗਾ
ਰਾਜਗੋਪਾਲ ਕਹਿੰਦੇ ਹਨ ਕਿ ਉਪਰੋਕਤ ਸਾਰੇ ਕਾਰਨ ਤਾਂ ਹਨ ਹੀ, ਪ੍ਰੰਤੂ ਸੈਨ ਫ੍ਰਾਂਸਿਸਕੋ ਸ਼ਹਿਰ ਦਾ ਕਾਫੀ ਮਹਿੰਗਾ ਹੋਣਾ ਵੀ ਇਕ ਵੱਡਾ ਕਾਰਨ ਬਣ ਰਿਹਾ ਹੈ। ਸਿਲੀਕੋਨ ਵੈਲੀ `ਚ ਇੰਜਨੀਅਰ ਸਾਲਾਨਾ ਡੇਢ ਲੱਖ ਡਾਲਰ ਤੋਂ ਘੱਟ ਦੇ ਪੈਕੇਜ਼ `ਤੇ ਆਉਂਦੇ ਹਨ। ਉਨ੍ਹਾਂ ਲਈ ਗੁਜਾਰਾ ਕਰਨਾ ਮੁਸ਼ਕਲ ਹੈ। ਪ੍ਰੰਤੂ ਐਂਟਰੀ ਲੇਵਲ `ਤੇ ਹੋਣ ਵਾਲੀ ਭਰਤੀ `ਚ ਇੰਨੀ ਰਕਮ ਨਹੀਂ ਮਿਲੀ। ਇਸ ਲਈ ਕੰਪਨੀਆਂ ਕੋਲ ਸਥਾਨਕ ਲੋਕਾਂ ਨੂੰ ਭਰਤੀ ਕਰਨਾ ਜਾਂ ਘੱਟ ਨੂੰ ਆਊਟਸੋਰਸ ਕਰਨ ਤੋਂ ਇਲਾਵਾ ਜਿ਼ਆਦਾ ਵਿਕਲਪ ਨਹੀਂ ਬਚੇ।

Facebook Comment
Project by : XtremeStudioz