Close
Menu

ਭਾਰਤੀ ਇੰਜਨੀਅਰ ਕੁਚੀਭੋਤਲਾ ਦੇ ਹੱਤਿਆਰੇ ਨੇ ਦੋਸ਼ ਕਬੂਲਿਆ

-- 08 March,2018

ਵਾਸ਼ਿੰਗਟਨ, ਅਮਰੀਕੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਐਡਮ ਪੁਰਿੰਟਨ (52) ਨੇ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਦਾ ਦੋਸ਼ ਕਬੂਲ ਲਿਆ ਹੈ। ਪਿਛਲੇ ਸਾਲ ਕਨਸਾਸ ਸਿਟੀ ’ਚ ਫਿਰਕੂ ਨਫ਼ਰਤ ਤੋਂ ਪ੍ਰੇਰਿਤ ਇਹ ਜੁਰਮ ਕੀਤਾ ਗਿਆ ਸੀ। ਪੁਰਿੰਟਨ ਨੇ ਕਨਸਾਸ ਅਦਾਲਤ ’ਚ ਆਪਣੇ ਦੋਸ਼ ਕਬੂਲੇ। ਪੁਰਿੰਟਨ ਨੂੰ 4 ਮਈ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ।
ਕੁਚੀਭੋਤਲਾ ਦੀ ਹੱਤਿਆ ਦੇ ਨਾਲ ਨਾਲ ਉਸ ਦੇ ਦੋਸਤ ਅਲੋਕ ਮਦਸਾਨੀ ਦੀ ਹੱਤਿਆ ਅਤੇ ਮੌਕੇ ’ਤੇ ਮੌਜੂਦ ਇਕ ਹੋਰ ਵਿਅਕਤੀ ’ਤੇ ਗੋਲੀਆਂ ਚਲਾਉਣ ਦੇ ਦੋਸ਼ ਲੱਗੇ ਹਨ। ਪਿਛਲੇ ਸਾਲ 22 ਫਰਵਰੀ ਨੂੰ ਓਲੇਥ ਸਿਟੀ ਦੇ ਆਸਟਿਨਜ਼ ਬਾਰ ਅਤੇ ਗਰਿੱਲ ’ਚ ਗੋਲੀਬਾਰੀ ਸਮੇਂ ਉਸ ਨੇ ਕੁਚੀਭੋਤਲਾ ਨੂੰ ਆਪਣੇ ਮੁਲਕ ’ਚੋਂ ਨਿਕਲ ਜਾਣ ਲਈ ਕਿਹਾ ਸੀ। ਇਲਾਜ ਦੌਰਾਨ ਕੁਚੀਭੋਤਲਾ ਨੇ ਹਸਪਤਾਲ ’ਚ ਦਮ ਤੋੜਿਆ ਸੀ। ਕੁਚੀਭੋਤਲਾ ਅਤੇ ਮਦਸਾਨੀ ਜੀਪੀਐਸ ਉਪਕਰਣ ਬਣਾਉਣ ਵਾਲੀ ਟੈੱਕ ਕੰਪਨੀ ਗਾਰਮਿਨ ’ਚ ਇੰਜਨੀਅਰ ਵਜੋਂ ਕੰਮ ਕਰਦੇ ਸਨ।
ਪੁਰਿੰਟਨ ਨੇ ਪਹਿਲਾਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਕੁਚੀਭੋਤਲਾ ਦੀ ਪਤਨੀ ਸੁਨੈਣਾ ਦੁਮਾਲਾ ਨੇ ਦੋਸ਼ੀ ਦੇ ਜੁਰਮ ਕਬੂਲੇ ਜਾਣ ਦਾ ਸਵਾਗਤ  ਕੀਤਾ ਹੈ।
ਉਸ ਨੇ ਕਿਹਾ ਕਿ ਫ਼ੈਸਲੇ ਨਾਲ ਸ੍ਰੀਨਿਵਾਸ ਕੁਚੀਭੋਤਲਾ ਵਾਪਸ ਤਾਂ ਨਹੀਂ ਆਉਣ ਵਾਲਾ ਪਰ ਇਸ ਨਾਲ ਸਖ਼ਤ ਸੁਨੇਹਾ ਜਾਵੇਗਾ ਕਿ ਨਫ਼ਰਤੀ ਅਪਰਾਧ ਕਦੇ ਵੀ ਸਵੀਕਾਰਨਯੋਗ ਨਹੀਂ ਹਨ।

Facebook Comment
Project by : XtremeStudioz