Close
Menu

ਭਾਰਤੀ ਉਪ ਮਹਾਂਦੀਪ ਵਿਚ ਆਰਿਥਕ ਹੁਲਾਰੇ ਲਈ ਬਾਦਲ ਵਲੋਂ ਹੁਸੈਨੀਵਾਲਾ ਬਾਰਡਰ ਖੋਲਣ ਦੀ ਵਕਾਲਤ

-- 15 December,2013

Pic 8ਲੁਧਿਆਣਾ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਰਤ ਤੇ ਪਾਕਿਸਤਾਨ ਦੀਆਂ ਸੰਘੀ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਉਪ ਮਹਾਂਦੀਪ ਵਿਚ ਆਰਥਿਕ ਹੁਲਾਰੇ ਲਈ ਹੁਸੈਨੀਵਾਲਾ ਸਰਹੱਦ ਨੂੰ ਵਪਾਰ ਲਈ ਖੋਲਿਆ ਜਾਵੇ ਤਾਂ ਜੋ ਜਿੱਥੇ ਦੋਵਾਂ ਦੇਸ਼ਾਂ ਦੌਰਾਨ ਵਪਾਰ ਵਧ ਫੁੱਲ ਸਕੇ ਉੱਥੇ ਲੋਕਾਂÎ ਦਰਮਿਆਨ ਵੀ ਸਾਂਝ ਹੋਰ ਮਜ਼ਬੂਤ ਹੋਵੇ।

ਅੱਜ ਇੱਥੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਭਾਰਤ ਤੇ ਪਾਕਿਸਤਾਨ ਦੇ ਉਦਯੋਗਪਤੀਆਂ ਤੇ ਡੈਲੀਗੇਟਾਂ ਨੂੰ ਸੀ.ਆਈ.ਆਈ ਵਲੋਂ ਕਰਵਾਏ ਗਏ ‘ਪੰਜਾਬ- ਪੰਜਾਬ ਸਹਿਯੋਗ’ ਸ਼ੈਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਹੁਸੈਨੀਵਾਲਾ ਸਰਹੱਦ ਨੂੰ ਵਪਾਰਕ ਮਕਸਦ ਲਈ ਖੋਲਣਾ ਸਮੇਂ ਦੀ ਮੁੱਖ ਲੋੜ ਹੈ  ਕਿਉਂ ਜੋ ਇਸ ਨਾਲ ਦੋਵਾਂ ਪੰਜਾਬਾਂ ਦੇ ਵਿਕਾਸ ਵਿੱਚ ਵੱਡਾ ਰੋਲ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਾਰਤ ਸਰਕਾਰ ਕੋਲ ਪਹਿਲਾਂ ਹੀ ਇਸ ਮੁੱਦੇ ਨੂੰ ਚੁੱਕਿਆ ਗਿਆ ਹੈ ਜਿਸਦਾ ਹਾਂ ਪੱਖੀ ਨਤੀਜਾ ਨਿਕਲਣ ਦੀ ਉਮੀਦ ਹੈ। ਸ. ਬਾਦਲ  ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਦੋਵੇਂ ਦੇਸ਼ ਭਰੋਸਾ ਵਧਾਊ ਕਦਮ ਚੁੱਕਣ ਤੇ ਸਾਰੀਅਆਾਂ ਰੋਕਾਂÎ ਨੂੰ ਹਟਾਕੇ ਵਪਾਰ ਨੂੰ ਵਧਣ ਫੁੱਲਣ ਦਾ ਮੌਕਾ ਦੇਣ।  ਸ. ਬਾਦਲ ਨੇ ਕਿਹਾ ਕਿ ਉਹ ਆਸਵੰਦ ਹਨ ਕਿ ਜੇਕਰ ਮੀਅÎਾਂ ਸ਼ਹਿਬਾਜ਼ ਸ਼ਰੀਪ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜੋ ਕਿ ਉਨ੍ਹਾਂÎ ਦੇ ਵੱਡੇ ਭਰਾ ਵੀ ਹਨ ਨਾਲ ਚੁੱਕਣ ਤਾਂ ਇਸ ਮਸਲੇ ਦਾ ਜਲਦ ਹੀ ਸਾਰਥਿਕ ਹੱਲ ਨਿਕਲੇਗਾ। ਉਨ੍ਹਾਂ ਕਿਹਾ ਕਿ ਤੇਜ ਤਰੱਕੀ ਵਾਲੇ ਇਿਸ ਯੁੱਗ ਵਿਚ ਦੋਵੇਂ ਪੰਜਾਬ ਸਰਹੱਦੀ ਰਾਜ ਹੋਣ ਕਰਕੇ ਪਛੜ ਗਏ ਤੇ ਉਨ੍ਹਾਂ ਨੂੰ ਆਰਥਿਕ ਵਿਕਾਸ ਦਾ ਬਣਦਾ ਹਿੱਸਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਸਰਹੱਦਾਂ ਨੂੰ ਅੱਜ ਵਪਾਰ ਲਈ ਖੋਲ ਦਿੱਤਾ ਜਾਵੇ ਤਾਂ ਇਸ ਖਿੱਤੇ ਵਿਚ ਆਰਥਿਕ ਖੁਸ਼ਹਾਲੀ ਦੇ ਨਾਲ -ਨਾਲ ਵੱਡੀ ਪੱਧਰ ‘ਤੇ ਰੁਜ਼ਗਾਰ ਵੀ ਪੈਦਾ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਵਾਹਗਾ ਸਰਹੱਦ ਵਿਖੇ ਸੰਗਠਿਤ ਜਾਂਚ ਚੌਂਕੀ ਖੋਲਣ ਨਾਲ ਇਸ ਸਾਂਜ ਦਾ ਮੁੱਢ ਬੱਝ ਚੁੱਕਾ ਹੈ।

ਦੋਵਾਂ ਦੇਸ਼ਾਂ ਵਲੋਂ ਵੀਜ਼ਾ ਨਿਯਮਾਂ ਵਿਚ ਢਿੱਲ ਦੇਣ ਦੀ ਜ਼ੋਰਦਾਰ ਵਕਾਲਤ ਕਰਦਿਆਂ  ਸ. ਬਾਦਲ ਨੇ ਕਿਹਾ ਕਿ ਲੋਕ ਹਿੱਤ ਵਿਚ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਜੇ ਸੱਚਮੁੱਚ ਅਜਿਹਾ ਹੋਵੇ ਤਾਂ ਤੁਸੀਂ ਵੇਖੋਗੇ ਕਿ ਲੋਕ ਨਾਸ਼ਤਾ ਕਰਨ ਲਾਹੌਰ ਜਾਣਗੇ ਤੇ ਰਾਤ ਦੀ ਰੋਟੀ ਲਈ ਅੰਮ੍ਰਿਤਸਰ ਪਹੁੰਚਣਗੇ। ਸ. ਬਾਦਲ ਨੇ ਮੀਆਂ ਸਹਿਬਾਜ਼ ਸ਼ਰੀਫ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਲੋਂ ਭਾਰਤ ਨੂੰ ਐਮ.ਐਫ.ਐਨ (ਸਭ ਤੋਂ ਤਰਜੀਹੀ  ਦੇਸ਼) ਦਾ ਦਰਜਾ ਦੇਣ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਤਾਂ ਜੋ ਸੰਗਠਿਤ ਜਾਂਚ ਚੌਂਕੀ ਰਾਹੀਂ ਵਪਾਰ ਲਈ ਹੋਰਨਾਂ ਵਸਤੂਆਂ ਦੀ ਵੀ ਆਗਿਆ ਮਿਲ ਸਕੇ।  ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸੰਗਠਿਤ ਜਾਂਚ ਚੌਂਕੀ ਰਾਹੀਂ ਸਿੱਧੇ ਤੌਰ ‘ਤੇ ਅਫਗਾਨਿਸਤਾਨ ਤੇ ਕੇਂਦਰੀ ਏਸ਼ੀਆ ਨਾਲ ਵੀ ਵਪਾਰ ਦੀ ਖੁੱਲ ਹੋਵੇ ਜੋ ਕਿ ਵਰਤਮਾਨ ਸਮੇਂ ਮੁੰਬਈ ਬੰਦਰਗਾਹ ਰਾਹੀਂ ਹੋ ਰਿਹਾ ਹੈ।

ਇਸ ਮੌਕੇ ਸ. ਬਾਦਲ ਨੇ ਉਪ ਮੁੱਖ  ਮੰਤਰੀ ਸ. ਸੁਖਬੀਰ ਸਿੰਘ  ਬਾਦਲ ਵਲੋਂ ਦੋਵਾਂ ਦੇਸ਼ਾਂ ਦਰਮਿਆਨ ਖੇਡਾਂ ਤੋ ਹੋਰਨਾਂ ਯਤਨਾਂ ਰਾਹੀਂ ਆਪਸੀ  ਸਾਂਝ ਵਧਾਉਣ ਲਈ ਉਨ੍ਹਾਂ ਦੀ ਸਾਬਾਸ਼ ਦਿੱਤੀ। ਇਸ ਤੋਂ ਇਲਾਵਾ ਭਾਰਤ -ਪਾਕਿਸਤਾਨ ਸੰਯੁਕਤ ਵਾਪਰ ਫੋਰਮ ਤਹਿਤ ਕੰਮ ਕਰ ਰਹੀ ਇੰਡੀਆ ਐਗਰੀਕਲਚਰ ਟਾਸਕ ਫੋਰਸ ਦੇ ਕੋ-ਚੇਅਰਮੈਨ  ਸ੍ਰੀ ਰਾਕੇਸ਼ ਭਾਰਤੀ ਮਿੱਤਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ. ਬਾਦਲ  ਨੇ ਕਿਹਾ ਕਿ ਅਜਿਹੇ ਯਤਨ ਦੋਵਾਂ ਦੇਸ਼ਾਂÎ ਨੂੰ ਨੇੜੇ ਲਿਜਾਣ ਲਈ ਜ਼ਰੂਰੀ ਹਨ। ਮੀਅÎਾਂ ਸ਼ਹਿਬਾਜ਼ ਸ਼ਰੀਫ ਵਲੋਂ ਖਿੱਤੇ ਵਿਚ ਵਪਾਰਕ ਵਾਧੇ ਲਈ ਵਚਨਬੱਧਤਾ ਯਾਦ ਪੱਤਰ( ਐਮ.ਓ.ਸੀ.) ਦਸਤਖਤ ਕਰਨ ਦੇ ਪ੍ਰਸਤਾਵ ਦਾ ਵੀ ਸ. ਬਾਦਲ ਨੇ ਜ਼ੋਰਦਾਰ ਸਮਰਥਨ ਕੀਤਾ।  ਮੁੱਖ ਮੰਤਰੀ ਨੇ ਲਾਹੌਰ ਦੇ ਐਫ.ਸੀ. ਕਾਲਜ ਦੀਆਂ ਆਪਣੀਆਂ ਨਿੱਘੀਆਂ ਯਾਦਾਂ ਵੀ ਡੈਲੀਗੇਟਾਂÎ ਨਾਲ ਸਾਂਝੀਆਂ ਕੀਤੀਆਂ  ਤੇ ਕਿਹਾ ਕਿ ਉਹ ਅੱਜ ਵੀ ਆਪਣੀਆਂ ਯਾਦਾਂ ਨੂੰ ਤਾਜਾ ਕਰਨ ਲਈ ਪਾਕਿਸਤਾਨ ਦਾ ਦੌਰਾ  ਕਰਨ ਦੀ ਤਾਂਘ ਰੱਖਦੇ ਹਨ। ਉਨ੍ਹਾਂ ਨਾਲ  ਹੀ ਦੱਸਿਆ ਕਿ ਉਹ ਪਾਕਿਸਤਾਨ ਦੇ ਖਾਣੇ ਦੇ ਬਹੁਤ ਸ਼ੌਂਕੀਨ ਹਨ।

ਇਸ ਮੌਕੇ ਮੀਆਂ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਕੁਝ ਖੇਤਰ ਅਜਿਹੇ ਹਨ ਜਿੱਥੇ ਦੋਵੇਂ ਪੰਜਾਬ ਸੰਘੀ ਸਰਕਾਰਾਂ ਤੋਂ ਬਿਨ੍ਹਾਂ ਦੁਵੱਲਾ ਵਪਰਾ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਚਾਰਾਂ ਦਾ ਆਦਾਨ-ਪ੍ਰਦਾਨ, ਡੈਲੀਗੇਸ਼ਨਾਂ ਦੇ ਦੌਰੇ ਲਈ ਕਿਸੇ ਸੰਘੀ ਸਰਕਾਰ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੋਵਾਂ ਦੇਸ਼ਾਂ ਦੌਰਾਨ ਨਿੱਘੇ ਸੰਬੰਧਾਂ ਦੀ ਸਮਰਥਕ ਹੈ ਤੇ ਇਸ ਲਈ ਦੋਵਾਂ ਦਰਮਿਆਨ ਸੱਭਿਆਚਾਰਕ ਤੇ ਖੇਡਾਂ ਕਰਵਾਈਆਂ ਜਾਣੀਆਂ ਬੂਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ  ਜੰਗਾਂ ਨੇ ਸਿਰਫ ਤੇ ਸਿਰਫ ਬੇਰੁਜ਼ਗਾਰੀ, ਨਫਰਤ ਹੀ ਦਿੱਤੀ ਹੈ ਜਦਕਿ ਸਾਂਤੀ ਨਾਲ ਹੀ ਵਿਕਾਸ ਨੂੰ ਹਾਸਿਲ ਕੀਤਾ ਜਾ  ਸਕਦਾ ਹੈ ਤੇ ਦੋਵੇਂ ਪੰਜਾਬ ਇਸ ਪਾਸੇ ਮਸ਼ਾਲਚੀ ਦਾ ਕੰਮ ਕਰ ਸਕਦੇ ਹਨ। ਮੀਆਂ ਸ਼ਰੀਫ ਵਲੋਂ ਵਿਸ਼ੇਸ਼ ਤੌਰ ‘ਤੇ ਕੰਬਾਇਨਾਂ ਤੇ ਰੋਟਾਵੇਟਰ ਲਈ ਤਕਨੀਕੀ ਸਹਾਇਤਾ ਵਿਚ ਦਿਲਚਸਪੀ ਦਿਖਾਈ ਗਈ।

ਇਸ ਮੌਕੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੀਆਂ ਸ਼ਰੀਫ ਤੇ ਸਾਰੇ ਵਫਦ ਦਾ ਧੰਨਵਾਦ ਕੀਤਾ ਤੇ ਦੋਵਾਂ ਪੰਜਾਬਾਂ ਵਿਚਕਾਰ ਵਪਾਰ ਤੇ ਹੋਰ ਲੈਣ ਦੇਣ ਵਧਾਉਣ ਦੀ ਪ੍ਰਤੀਬੱਧਤਾ ਪ੍ਰਗਟਾਈ।

ਇਸ ਮੌਕੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਵਿੱਤ ਕਮਿਸ਼ਨਰ ਮਾਲ ਐਨ.ਐਸ. ਕੰਗ, ਵਿੱਤ ਕਮਿਸ਼ਨਰ ਵਿਕਾਸ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ. ਕੇ. ਸੰਧੂ, ਵਿੱਤ ਕਮਿਸ਼ਨਰ ਪਸ਼ੂ ਪਾਲਣ ਜੀ. ਵਜਰਾਲਿੰਗਮ, ਸੇਵਾ ਦਾ ਅਧਿਕਾਰ ਕਮਿਸ਼ਨ ਦੇ ਕਮਿਸ਼ਨਰ ਇਕਬਾਲ ਸਿੰਘ, ਪੀ.ਏ.ਯੂ. ਦੇ ਵਾਇਸ ਚਾਂਸਲਰ ਬੀ.ਐਸ. ਢਿੱਲੋਂ ਤੇ ਗਡਵਾਸੂ ਦੇ ਵੀ.ਸੀ. ਡਾ. ਵੀ . ਕੇ. ਤਨੇਜਾ ਵੀ ਹਾਜ਼ਰ ਸਨ।

ਇਸ ਤੋਂ ਪਹਿਲਾਂ ਵਫਦ ਵਲੋਂ ਸਥਾਨਕ ਫਰਦ ਕੇਂਦਰ ਤੇ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਾਈ ਗਈ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵਲੋਂ ਮੀਆਂ ਸ਼ਰੀਫ ਨੂੰ ਇਕ ਹਾਰਵੈਸਟਰ ਕੰਬਾਇਨ ਤੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਮੇਜ ਸ਼ੈਲਰ  (ਛੱਲੀਆਂ ਦੇ ਪਰਦੇ ਲਾਹੁਣ ਵਾਲੀ ਮਸ਼ੀਨ) ਤੋਹਫੇ ਵਜੋਂ ਦਿੱਤੇ ਗਏ।

Facebook Comment
Project by : XtremeStudioz