Close
Menu

ਭਾਰਤੀ ਔਰਤ ਨੇ ਉਬੇਰ ਵਿਰੁੱਧ ਜਬਰ ਜਨਾਹ ਦਾ ਕੀਤਾ ਕੇਸ ਲਿਆ ਵਾਪਸ

-- 04 September,2015

ਨਿਊਯਾਰਕ,  ਨਵੀਂ ਦਿੱਲੀ ‘ਚ ਪਿਛਲੇ ਸਾਲ ਉਬੇਰ ਕੈਬ ਦੇ ਇਕ ਚਾਲਕ ਵੱਲੋਂ ਕੀਤੇ ਗਏ ਕਥਿਤ ਤੌਰ ‘ਤੇ ਜਬਰ ਜਨਾਹ ਦਾ ਸ਼ਿਕਾਰ ਹੋਈ ਭਾਰਤੀ ਔਰਤ ਨੇ ਅਮਰੀਕੀ ਅਦਾਲਤ ‘ਚ ਦਰਜ ਕਰਵਾਇਆ ਗਿਆ ਮਾਮਲਾ ਆਪਣੀ ਮਰਜੀ ਨਾਲ ਵਾਪਸ ਲੈ ਲਿਆ ਹੈ | ਔਰਤ ਨੇ ਵਕੀਲਾਂ ਨੇ ਨਾਰਦਰਨ ਡਿਸਟਿ੍ਕਟ ਆਫ ਕੈਲੀਫੌਰਨੀਆਂ ਦੀ ਅਮਰੀਕੀ ਡਿਸਟਿ੍ਕਟ ਕੋਰਟ ‘ਚ ਕੱਲ੍ਹ ਦਾਇਰ ਇਕ ਨੋਟਿਸ ‘ਚ ਕਿਹਾ ਕਿ ਮੁਦਈ ਧਿਰ ਨੇ ਬਚਾਅਕਰਤਾ ਉਬੇਰ ਟੈਕਨਾਲਾਜਿਜ਼ ਵਿਰੁੱਧ ਦਰਜ ਕੀਤਾ ਮਾਮਲਾ ਵਾਪਸ ਲੈ ਲਿਆ ਹੈ | ਅਦਾਲਤ ‘ਚ ਜਮਾਂ ਕਰਵਾਏ ਦਸਤਾਵੇਜ਼ਾਂ ‘ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਕੇਸ ਵਾਪਸ ਲੈਣ ਦਾ ਕੀ ਕਾਰਨ ਹੈ, ਜਦਕਿ ਇਸ ਸਬੰਧੀ ਮਹਿਲਾ ਦੇ ਅਟਾਰਨੀ ਡਗਲਸ ਵਿਗਡੋਰ ਨਾਲ ਗੱਲਬਾਤ ਵੀ ਨਹੀਂ ਹੋ ਸਕੀ | ਔਰਤ ਨੇ ਦੋਸ਼ ਲਾਇਆ ਸੀ ਕਿ ਉਬੇਰ ਆਪਣੇ ਮੁਲਾਜ਼ਮਾ ਦੀ ਠੀਕ ਢੰਗ ਨਾਲ ਜਾਂਚ ਪੜਤਾਲ ਨਹੀਂ ਕਰਦੀ ਜਿਸ ਦੀ ਲਾਪਰਵਾਹੀ ਕਾਰਨ ਮੈਨੂੰ ਜਬਰ ਜਨਾਹ ਦਾ ਸ਼ਿਕਾਰ ਹੋਣਾ ਪਿਆ ਸੀ, ਜਿਸ ਕਾਰਨ ਹੀ ਪੀੜਤ ਔਰਤ ਨੇ ਮਾਮਲਾ ਦਰਜ ਕਰਵਾਇਆ ਸੀ |

Facebook Comment
Project by : XtremeStudioz