Close
Menu

ਭਾਰਤੀ ਕ੍ਰਿਕਟ ਟੀਮ ਨੂੰ ਕੋਚ ਦੀ ਨਹੀਂ ਲੋੜ- ਸੁਨੀਲ ਗਾਵਸਕਰ

-- 30 May,2015

ਮੁੰਬਈ, 30 ਮਈ – ਬੀ.ਸੀ.ਸੀ.ਆਈ. ਵਲੋਂ ਨਵੇਂ ਕੋਚ ਦੀ ਤਲਾਸ਼ ਦੇ ਵਿਚਕਾਰ ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ ਕੋਚ ਤੋਂ ਵੱਧ ਵਿਸ਼ੇਸ਼ ਸਲਾਹਕਾਰ ਦੀ ਜ਼ਰੂਰਤ ਹੈ। ਗਾਵਸਕਰ ਨੇ ਕਿਹਾ ਕਿ ਭਾਰਤੀ ਟੀਮ ਨੂੰ ਸਲਾਹਕਾਰ ਦੀ ਲੋੜ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਉਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ। ਜੂਨੀਅਰ ਪੱਧਰ ‘ਤੇ ਕੋਚ ਚਾਹੀਦਾ ਹੁੰਦਾ ਹੈ ਤਾਂ ਜੋ ਉਹ ਆਪਣੀ ਤਕਨੀਕ ਨੂੰ ਨਿਖਾਰ ਸਕਣ। ਉਨ੍ਹਾਂ ਨੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਮਾਧਵ ਆਪਟੇ ਦੀ ਕਿਤਾਬ ਤੋਂ ਘੁੰਡ ਚੁਕਾਈ ਤੋਂ ਬਾਅਦ ਕਿਹਾ ਕਿ ਸਰਬੋਤਮ ਪੱਧਰ ‘ਤੇ ਅਜਿਹਾ ਵਿਅਕਤੀ ਚਾਹੀਦਾ ਹੁੰਦਾ ਹੈ ਜੋ ਖਿਡਾਰੀਆਂ ਦੇ ਮੋਢੇ ‘ਤੇ ਹੱਥ ਰੱਖ ਕੇ ਦੱਸ ਸਕੇ ਕਿ ਇਸ ਤਰੀਕੇ ਨਾਲ ਇਹ ਕਰਨਾ ਹੈ।

Facebook Comment
Project by : XtremeStudioz