Close
Menu

ਭਾਰਤੀ ਗੇਂਦਬਾਜ਼ਾਂ ਅਫਰੀਕਨ ਡੱਕੇ

-- 20 December,2013

ਜੌਹਾਨਸਬਰਗ – ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਉਹ ਕਾਰਨਾਮਾ ਕਰ ਦਿਖਾਇਆ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਇਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਬੈਕਫੁੱਟ ‘ਤੇ ਧੱਕਦੇ ਹੋਏ ਮੇਜ਼ਬਾਨ ਟੀਮ ਦਾ ਸਕੋਰ 6 ਵਿਕਟਾਂ ‘ਤੇ 213 ਦੌੜਾਂ ਕਰ ਦਿੱਤਾ।
ਦੱ. ਅਫਰੀਕਾ ਅਜੇ ਭਾਰਤ ਦੀਆਂ 280 ਦੌੜਾਂ ਦੇ ਸਕੋਰ ਤੋਂ 67 ਦੌੜਾਂ ਪਿੱਛੇ ਹੈ, ਜਦਕਿ ਉਸਦੀਆਂ 4 ਵਿਕਟਾਂ ਬਾਕੀ ਹਨ। ਦੂਜੇ ਦਿਨ ਚਾਹ ਦੇ ਸਮੇਂ ਤੋਂ ਬਾਅਦ ਅੱਧੇ ਘੰਟੇ ਦੇ ਅੰਦਰ ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਅਜਿਹਾ ਦਹਿਲਾਇਆ ਕਿ ਮੇਜ਼ਬਾਨ ਸਮਰਥਕ ਹੱਕੇ-ਬੱਕੇ ਰਹਿ ਗਏ। ਇਕ ਸਮੇਂ ਇਕ ਵਿਕਟ ‘ਤੇ 130 ਦੌੜਾਂ ਦੀ ਸ਼ਾਨਦਾਰ ਸਥਿਤੀ ਵਿਚ ਦਿਖਾਈ ਦੇ ਰਹੀ ਮੇਜ਼ਬਾਨ ਟੀਮ ਅਚਾਨਕ ਹੀ 6 ਵਿਕਟਾਂ ‘ਤੇ 146 ਦੌੜਾਂ ਦੀ ਨਾਜ਼ੁਕ ਸਥਿਤੀ ਵਿਚ ਪਹੁੰਚ ਗਈ ਪਰ ਵੇਨਾਰਨ ਫਿਲੇਂਡਰ (ਅਜੇਤੂ 48) ਤੇ ਫਾਫ ਡੂ ਫਲੇਸਿਸ (ਅਜੇਤੂ 17) ਨੇ ਫਿਰ ਡਟ ਕੇ ਖੇਡਦੇ ਹੋਏ ਦੱਖਣੀ ਅਫਰੀਕਾ ਨੂੰ 200 ਦੇ ਪਾਰ ਪਹੁੰਚਾਇਆ।
ਇਸ਼ਾਂਤ ਨੇ ਅਲਵੀਰੋ ਪੀਟਰਸਨ, ਹਾਸ਼ਿਮ ਅਮਲਾ ਤੇ ਜੈਕ ਕੈਲਿਸ ਦੀਆਂ ਵਿਕਟਾਂ ਲਈਆਂ। ਜ਼ਹੀਰ ਖਾਨ ਨੇ ਦੱਖਣੀ ਅਫਰੀਕਾ ਦੇ ਕਪਤਾਨ ਗ੍ਰੀਮ ਸਮਿਥ (68) ਨੂੰ ਫਿਰ ਆਪਣਾ ਸ਼ਿਕਾਰ ਬਣਾਇਆ, ਜਦਕਿ ਮੁਹੰਮਦ ਸ਼ੰਮੀ ਨੇ ਜੇ. ਪੀ. ਡੁਮਿਨੀ ਤੇ ਏ. ਬੀ. ਡਿਵਿਲੀਅਰਸ ਨੂੰ ਪੈਵੇਲੀਅਨ ਭੇਜਿਆ।
ਭਾਰਤ ਨੇ ਸਵੇਰੇ ਪੰਜ ਵਿਕਟਾਂ ‘ਤੇ 255 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤੇ ਉਸ ਨੇ ਆਪਣੀਆਂ ਆਖਰੀ 4 ਵਿਕਟਾਂ ਸਿਰਫ 16 ਦੌੜਾਂ ਤਕ ਗੁਆ ਦਿੱਤੀਆਂ। ਭਾਰਤੀ ਪਾਰੀ ਸਵੇਰ ਦੇ ਸੈਸ਼ਨ ਵਿਚ 103 ਓਵਰਾਂ ਵਿਚ 280 ਦੌੜਾਂ ‘ਤੇ ਸਿਮਟ ਗਈ। ਭਾਰਤ ਦੀਆਂ ਪੰਜ ਵਿਚੋਂ ਚਾਰ ਵਿਕਟਾਂ ਤੇਜ਼ ਗੇਂਦਬਾਜ਼ ਵੇਨਾਰਨ ਫਿਲੇਂਡਰ ਨੇ ਲਈਆਂ।

Facebook Comment
Project by : XtremeStudioz