Close
Menu

ਭਾਰਤੀ ਗੇਂਦਬਾਜ਼ਾਂ ਦੀ ਮਦਦ ਲਈ ਤਿਆਰ ਹੈ ਲੀ

-- 06 February,2015

ਨਵੀਂ ਦਿੱਲੀ,  ਆਸਟਰੇਲੀਆ ਦਾ ਸਾਬਕਾ ਤੇਜ਼ ਗੇਂਦਬਾਜ਼ ਬਰੈਟ ਲੀ ਅਗਾਮੀ ਕ੍ਰਿਕਟ ਵਿਸ਼ਵ ਕੱਪ ’ਚ ਆਇਰਲੈਂਡ ਦੀ ਟੀਮ ਲਈ ਮੇਂਟਰ ਦੀ ਭੂਮਿਕਾ ਨਿਭਾਅ ਰਿਹਾ ਹੈ, ਪਰ ਭਵਿੱਖ ਵਿੱਚ ਜੇ ਮੌਕਾ ਮਿਲਦਾ ਹੈ ਤਾਂ ਉਹ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰਨ ਨੂੰ ਵੀ ਤਿਆਰ ਹੈ।
ਲੀ ਨੇ ਪੀਟੀਆਈ ਨੂੰ ਕਿਹਾ, ‘ਮੈਂ ਭਾਰਤੀ ਗੇਂਦਬਾਜ਼ਾਂ ਦੀ ਮਦਦ ਲਈ ਤਿਆਰ ਹਾਂ, ਪਰ ਇਹ ਜ਼ਿੰਮੇਵਾਰੀ ਮੈਨੂੰ ਪੂਰੇ ਸਮੇਂ ਲਈ ਦਿੱਤੀ ਜਾਵੇ।’ ਵਿਸ਼ਵ ਕੱਪ ਵਿੱਚ ਗਰੁੱਪ ਮੈਚਾਂ ਦੌਰਾਨ 10 ਮਾਰਚ ਨੂੰ ਭਾਰਤ ਦਾ ਸਾਹਮਣਾ ਵਿਸ਼ਵ ਕੱਪ ਦੇ ਜਾਇੰਟ ਕਿਲਰ ਆਇਰਲੈਂਡ ਨਾਲ ਹੋਵੇਗਾ।
ਇਸ ਮੈਚ ਵਿੱਚ ਲੀ ਆਇਰਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ਾਂ ਮੈਕਸ ਸੋਰੇਂਸੇਨ, ਸਟੂਅਰਟ ਥੌਮਸਨ, ਕਰੇਗ ਯੰਗ ਤੇ ਅਲੈਕਸ ਕੁਸਾਨ ਨੂੰ ਗੇਂਦਬਾਜ਼ੀ ਦੇ ਗੁਰ ਸਿਖਾਏਗਾ।

Facebook Comment
Project by : XtremeStudioz