Close
Menu

ਭਾਰਤੀ ਤੇਜ਼ ਗੇਂਦਬਾਜ਼ ਸ਼੍ਰੀਸੰਥ ਨੇ ਰਚਾਇਆ ਵਿਆਹ

-- 12 December,2013

2013_12image_12_36_470733556marriage-llਕੋਚੀ,12 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਆਈ. ਪੀ. ਐਲ. ਸਪਾਟ ਫਿਕਸਿੰਗ ਦੇ ਦੋਸ਼ ‘ਚ ਜ਼ਮਾਨਤ ‘ਤੇ ਚਲ ਰਹੇ ਟੀਮ ਇੰਡੀਆ ਅਤੇ ਰਾਜਸਥਾਨ ਰਾਇਲਸ ਦੇ ਤੇਜ਼ ਗੇਂਦਬਾਜ਼ ਸ਼੍ਰੀਸੰਥ ਨੇ ਵੀਰਵਾਰ ਨੂੰ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਕੇਰਲ ਦੇ ਮਸ਼ਹੂਰ ਗੁਰੂਯਾਵੂਰ ਸ਼੍ਰੀਕ੍ਰਿਸ਼ਨ ਮੰਦਿਰ ‘ਚ ਸ਼੍ਰੀਸੰਥ ਜੈਪੁਰ ਦੀ ਭੁਵਨੇਸ਼ਵਰੀ ਨਾਲ 7 ਫੇਰੇ ਲਏ। ਕੋਚੀ ‘ਚ ਬੀਤੇ ਦੋ ਦਿਨਾਂ ਤੋਂ ਵਿਆਹ ਦੀਆਂ ਰਸਮਾਂ ਚਲ ਰਹੀਆਂ ਸਨ ਜਿਸ ‘ਚ ਸ਼੍ਰੀਸੰਥ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਮੌਜੂਦ ਸਨ। ਸ਼੍ਰੀਸੰਥ ਦੇ ਨੇੜਲੇ ਦੋਸਤਾਂ ਮੁਤਾਬਕ ਵਿਆਹ ਦੀਆਂ ਰਸਮਾਂ ਤੋਂ ਬਾਅਦ ਸ਼੍ਰੀਸੰਥ ਆਪਣੀ ਜੀਵਨਸਾਥੀ ਭੁਵਨੇਸ਼ਵਰੀ ਨਾਲ ਐਰਨਾਕੁਲਮ ਜ਼ਿਲੇ ਦੇ ਕੋਠਾਮੰਗਲਮ ਸਥਿਤ ਜੱਦੀ ਘਰ ਵੀ ਜਾਣਗੇ। ਜੈਪੁਰ ਦੇ ਸ਼ੇਖਾਵਤ ਪਰਿਵਾਰ ਦੀ ਭੁਵਨੇਸ਼ਵਰੀ ਖੁਦ ਜਵੈਲਰੀ ਡਿਜ਼ਾਈਨਰ ਹਨ। ਦੋਵੇਂ ਲੰਮੇ ਸਮੇਂ ਤੋਂ ਸੰਪਰਕ ‘ਚ ਸਨ। ਹਾਲਾਂਕਿ ਕ੍ਰਿਕਟ ਵਰਲਡ ‘ਚ ਬੈਡਬੁਆਏ ਦੀ ਇਮੇਜ ਬਨਾ ਚੁੱਕੇ ਸ਼੍ਰੀਸੰਥ ਇਸ ਤੋਂ ਪਹਿਲਾਂ ਵੀ  ਕਈ ਮਾਡਲਸ ਅਤੇ ਐਕਟ੍ਰੈਸ ਨਾਲ ਨੇੜਤਾ ਕਾਰਨ ਚਰਚਿਤ ਰਹਿ ਚੁੱਕੇ ਹਨ।

Facebook Comment
Project by : XtremeStudioz