Close
Menu

ਭਾਰਤੀ ਦੀ ਕੁੱਟਮਾਰ ਮਾਮਲਾ, ਅਮਰੀਕੀ ਗਵਰਨਰ ਨੇ ਮੰਗੀ ਮੁਆਫੀ

-- 19 February,2015

ਵਾਸ਼ਿੰਗਟਨ— ਅਲਬਾਮਾ ਦੇ ਸ਼ਹਿਰ ਵਿਚ ਗੋਰੇ ਪੁਲਸੀਆਂ ਵੱਲੋਂ ਬੇਰਹਿਮੀ ਨਾਲ ਕੁੱਟੇ ਗਏ ਭਾਰਤੀ ਬਜ਼ੁਰਗ ਤੋਂ ਅਲਬਾਮਾ ਦੇ ਗਵਰਨਰ ਨੇ ਮੁਆਫੀ ਮੰਗੀ ਹੈ। ਪੁਲਸ ਨੇ ਛੇ ਫਰਵਰੀ ਨੂੰ 57 ਸਾਲਾ ਸੁਰੇਸ਼ ਭਾਈ ਪਟੇਲ ‘ਤੇ ਜ਼ਿਆਦਾ ਬਲ ਦੀ ਵਰਤੋਂ ਕੀਤੀ ਸੀ, ਜਿਸ ਕਰਕੇ ਉਹ ਅੰਸ਼ਿਕ ਰੂਪ ਨਾਲ ਲਕਵੇ ਦੇ ਸ਼ਿਕਾਰ ਹੋ ਗਏ। ਗਵਰਨਰ ਰਾਬਰਟ ਬੇਂਟਲੇ ਨੇ ਅਲਬਾਮਾ ਦੀ ਲਾਅ ਇਨਫੋਰਸਮੈਂਟ ਏਜੰਸੀ ਨੂੰ ਇਸ ਮਾਮਲੇ ਦੀ ਸਮਾਨਾਂਤਰ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਆਪਣੀ ਜਾਂਚ ਪਹਿਲਾਂ ਹੀ ਆਰੰਭ ਕਰ ਦਿੱਤੀ ਹੈ।
ਬੇਂਟਲੇ ਨੇ ਅਟਲਾਂਟਾ ਵਿਚ ਭਾਰਤ ਦੇ ਦੂਤ ਅਜੀਤ ਕੁਮਾਰ ਨੂੰ ਚਿੱਠੀ ਲਿਖ ਕੇ ਕਿਹਾ, ‘ਤੁਹਾਡੀ ਸਰਕਾਰ, ਪਟੇਲ ਅਤੇ ਸਾਡੇ ਸੂਬੇ ਵਿਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨਾਲ ਹੋਈ ਇਸ ਦੁਖਦ ਘਟਨਾ ਲਈ ਉਹ ਦਿਲ ਤੋਂ ਮੁਆਫੀ ਮੰਗਦੇ ਹਨ।’ ਉਨ੍ਹਾਂ ਨੇ ਕਿਹਾ, ‘ਮੈਂ ਸੁਰੇਸ਼ ਭਾਈ ਪਟੇਲ ‘ਤੇ ਮੈਡੀਸਨ ਪੁਲਸ ਵਿਭਾਗ ਵੱਲੋਂ ਜ਼ਿਆਦਾ ਬਲ ਦੀ ਵਰਤੋਂ ਤੇ ਪਟੇਲ ਨੂੰ ਪਹੁੰਚੀਆਂ ਸੱਟਾਂ ਲਈ ਅਫਸੋਸ ਪ੍ਰਗਟ ਕਰਦਾ ਹਾਂ। ਉਨ੍ਹਾਂ ਨੇ ਇਕ ਚਿੱਠੀ ਵਿਚ ਕਿਹਾ ਕਿ ਉਨ੍ਹਾਂ ਨੂੰ ਅਸਲ ਵਿਚ ਉਮੀਦ ਹੈ ਕਿ ਪਟੇਲ ਦੀ ਸਿਹਤ ਵਿਚ ਸੁਧਾਰ ਹੋਵੇਗਾ ਅਤੇ ਉਨ੍ਹਾਂ ਦੇ ਪੈਰਾਂ ਦੀ ਤਾਕਤ ਵਾਪਸ ਆ ਜਾਵੇਗੀ।’ ਇਸ ਦੌਰਾਨ ਪਟੇਲ ਦੇ ਵਕੀਲ ਹੇਨਰੀ ਐੱਫ. ਸ਼ੇਰੋਡ ਨੇ ਦੱਸਿਆ ਕਿ ਪਟੇਲ ਦੀ ਸਥਿਤੀ ਵਿਚ ਸੁਧਾਰ ਤੋਂ ਬਾਅਦ ਉਨ੍ਹਾਂ ਨੂੰ ਹੰਟਸਵਿਲੇ ਹਸਪਤਾਲ ਦੇ ਇਕ ਪੁਨਰਵਾਸ ਕੇਂਦਰ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਸ਼ੇਰੋਡ ਨੇ ਫੋਨ ‘ਤੇ ਦੱਸਿਆ ਕਿ ਪਟੇਲ ਅਜੇ ਵੀ ਤੁਰਨ-ਫਿਰਨ ਵਿਚ ਅਸਮਰੱਥ ਹੈ।

Facebook Comment
Project by : XtremeStudioz