Close
Menu

ਭਾਰਤੀ ਦੋਸ਼ਾਂ ਨਾਲ ਸ਼ਾਂਤੀ ਪ੍ਰਕਿਰਿਆ ਕਮਜ਼ੋਰ ਹੋਵੇਗੀ: ਪਾਕਿਸਤਾਨ

-- 08 August,2013

images (1)

ਇਸਲਾਮਾਬਾਦ—8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਨੇ ਕਿਹਾ ਕਿ ਭਾਰਤ ਵੱਲੋਂ ਲਗਾਏ ਜਾ ਰਹੇ ਬੁਬਨਿਆਦ ਦੋਸ਼ਾਂ ਨਾਲ ਦੋਹਾਂ ਦੇਸ਼ਾਂ ਵਿਚਕਾਰ ਸ਼ਾਂਤੀ ਦੀਆਂ ਕੋਸ਼ਿਸ਼ਾਂ ਕਮਜ਼ੋਰ ਹੋਣਗੀਆਂ। ਨਿਸਾਰ ਅਲੀ ਨੇ ਭਾਰਤ ਵੱਲੋਂ ਪਾਕਿਸਤਾਨੀ ਫੌਜੀਆਂ ‘ਤੇ ਕੰਟਰੋਲ ਰੇਖਾ ‘ਤੇ ਭਾਰਤੀ ਜਵਾਨਾਂ ਦੀ ਹੱਤਿਆਵਾਂ ਦੇ ਦੋਸ਼ਾਂ ਦਾ ਮਖੌਲ ਉਡਾਉਂਦੇ ਹੋਏ ਕਿਹਾ ਕਿ ਭਾਰਤ ਨੂੰ ਆਪਣੀ ਨਾਕਾਮਯਾਬੀ ਦਾ ਦੋਸ਼ ਪਾਕਿਸਤਾਨੀ ਫੌਜ ਦੇ ਉੱਪਰ ਮੜ੍ਹਨ ‘ਤੋਂ ਬਚਣਾ ਚਾਹੀਦਾ ਹੈ। ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲੇ ਵਿਚ ਕੰਟਰੋਲ ਰੇਖਾ (ਐੱਲ. ਓ. ਸੀ.) ਤੋਂ 400 ਮੀਟਰ ਦੂਰ ਭਾਰਤੀ ਇਲਾਕੇ ਵਿਚ ਚੱਕਾ ਦਾ ਬਾਗ ਸੈਕਟਰ ‘ਚ ਸੋਮਵਾਰ ਨੂੰ ਅੱਧੀ ਰਾਤ ਤੋਂ ਬਾਅਦ ਅੱੱਤਵਾਦੀਆਂ ਦੀ ਗੋਲੀਬਾਰੀ ਵਿਚ ਪੰਜ ਤੋਂ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਨ੍ਹਾਂ ਵਿਚੋਂ ਕੁਝ ਅੱਤਵਾਦੀ ਫੌਜ ਦੀ ਵਰਦੀ ਵਿਚ ਮੌਜੂਦ ਸਨ।  ਭਾਰਤ ਅਤੇ ਪਾਕਿਸਤਾਨ ਦੇ ਸੀਨੀਅਰ ਕਮਾਂਡਰਾਂ ਨੇ ਕੰਟਰੋਲ ਰੇਖਾ ‘ਤੇ ਤਣਾਅ ਘੱਟ ਕਰਨ ਦੇ ਉਦੇਸ਼ ਨਾਲ ਹੌਟਲਾਈਨ ਦੇ ਰਾਹੀਂ ਗੱਲਬਾਤ ਕੀਤੀ। ਭਾਰਤ ਅਤੇ ਪਾਕਿਸਕਾਨ ਨੇ 2003 ਵਿਚ ਸਰਹੱਦ ‘ਤੇ ਜੰਗ ਬੰਦੀ ਦੀ ਘੋਸ਼ਣਾ ਕੀਤੀ ਹੈ।
ਨਿਸਾਰ ਅਲੀ ਨੇ ਦੋਹਾਂ ਦੇ ਪਾਕਿਸਤਾਨ ਦੀ ਸ਼ਾਂਤੀ ਅਤੇ ਵਧੀਆ ਸੰਬੰਧਾਂ ਦੀ ਚਾਹਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਿਰਫ ਦੋ ਪੱਖੀ ਕੋਸ਼ਿਸ਼ਾਂ ਨਾਲ ਸੰਭਵ ਹੈ।

Facebook Comment
Project by : XtremeStudioz