Close
Menu

ਭਾਰਤੀ ਪਹਿਲਵਾਨਾਂ ਨੇ 14 ਤਮਗਿਆਂ ਨਾਲ ਰਾਸ਼ਟਰਮੰਡਲ ਟੀਮ ਚੈਂਪੀਅਨਸ਼ਿਪ ਜਿੱਤੀ

-- 06 December,2013

ਨਵੀਂ ਦਿੱਲੀ- ਭਾਰਤੀ ਪਹਿਲਵਾਨਾਂ ਨੇ ਜੋਹਾਨਸਬਰਗ ‘ਚ 7 ਸੋਨ ਸਣੇ 14 ਤਮਗੇ ਜਿੱਤ ਕੇ 2013 ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਟੀਮ ਖਿਤਾਬ ‘ਤੇ ਕਬਜ਼ਾ ਕੀਤਾ। ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਦੇ ਨਿਯਮਾਂ ਅਨੁਸਾਰ ਹਰੇਕ ਵਰਗ ‘ਚ ਇਕ ਦੇਸ਼ ਦੋ ਪਹਿਲਵਾਨ ਉਤਾਰ ਸਕਦਾ ਹੈ। ਭਾਰਤੀ ਪਹਿਲਵਾਨਾਂ ਨੇ ਹਰੇਕ ਭਾਰ ਵਰਗ ‘ਚ ਤਮਗੇ ਜਿੱਤੇ। ਸੋਨ ਤਮਗੇ ਜਿੱਤਣ ਵਾਲੇ ਸੰਦੀਪ ਤੋਮਰ 55 ਕਿ. ਗ੍ਰਾ., ਜੈਦੀਪ 60 ਕਿ. ਗ੍ਰਾ, ਅਮਿਤ ਕੁਮਾਰ 66 ਕਿ. ਗ੍ਰਾ, ਪ੍ਰਵੀਨ ਰਾਣਾ 74 ਕਿ. ਗ੍ਰਾ, ਪਵਨ ਕੁਮਾਰ 84 ਕਿ. ਗ੍ਰਾ, ਸਤਿਆਵਰਤ ਕਾਦਿਆਨ 96 ਕਿ. ਗ੍ਰਾ ਅਤੇ ਜੋਗਿੰਦਰ ਕੁਮਾਰ 120 ਕਿ. ਗ੍ਰਾ ਸ਼ਾਮਲ ਹਨ। ਤਿੰਨ ਦਿਨ ਚਲੀ ਇਸ ਮੁਕਾਬਲੇਬਾਜ਼ੀ ‘ਚ ਨਰਿੰਦਰ 55 ਕਿ. ਗ੍ਰਾ, ਰਵਿੰਦਰ ਸਿੰਘ 60 ਕਿ. ਗ੍ਰਾ, ਨਰੇਸ਼ 84 ਕਿ. ਗ੍ਰਾ ਅਤੇ ਰੋਹਿਤ ਪਟੇਲ 120 ਕਿ. ਗ੍ਰਾ ਨੇ ਸਿਲਵਰ ਅਤੇ ਅਰੁਣ ਕੁਮਾਰ 66 ਕਿ. ਗ੍ਰਾ, ਪ੍ਰਦੀਪ 74 ਕਿ. ਗ੍ਰਾ ਅਤੇ ਹਰਦੀਪ 96 ਕਿ. ਗ੍ਰਾ ਨੇ ਕਾਂਸੀ ਤਮਗੇ ਜਿੱਤੇ।

Facebook Comment
Project by : XtremeStudioz