Close
Menu

ਭਾਰਤੀ ਪੁਰਸ਼ ਹਾਕੀ ਟੀਮ ਨੇ ਬੰਗਲਾਦੇਸ਼ ਨੂੰ 10-0 ਨਾਲ ਹਰਾਇਆ

-- 09 October,2018

ਬਿਊਨਸ ਆਇਰਸ— ਹਾਕੀ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ ‘ਚ ਆਪਣਾ ਖਾਸ ਸਥਾਨ ਰਖਦੀ ਹੈ। ਹਾਕੀ ਦੇ ਕਈ ਕੌਮੀ ਅਤੇ ਕੌਮਾਂਤਰੀ ਮੈਚ ਹੁੰਦੇ ਹਨ। ਇਸੇ ਲੜੀ ‘ਚ ਭਾਰਤੀ ਅੰਡਰ-18 ਪੁਰਸ਼ ਹਾਕੀ ਟੀਮ ਨੇ ਯੁਵਾ ਓਲੰਪਿਕ ਖੇਡਾਂ ਦੀ ਫਾਈਵ ਏ ਸਾਈਡ ਪ੍ਰਤੀਯੋਗਿਤਾ ‘ਚ ਜੇਤੂ ਸ਼ੁਰੂਆਤ ਕਰਦੇ ਹੋਏ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ।

ਭਾਰਤੀ ਪੁਰਸ਼ ਟੀਮ ਨੇ ਆਪਣੇ ਪਹਿਲੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ 10-0 ਨਾਲ ਹਰਾ ਦਿੱਤਾ ਹੈ। ਭਾਰਤੀ ਪੁਰਸ਼ ਟੀਮ ਦੀ ਬੰਗਲਾਦੇਸ਼ ‘ਤੇ 10-0 ਦੀ ਜਿੱਤ ‘ਚ ਰਬੀਚੰਦਰਨ ਮੋਈਰਨਥੇਮ (9, 20), ਸੁਦੀਪ ਚਿਰਮਾਕੋ (11,17) ਅਤੇ ਕਪਤਾਨ ਵਿਵੇਕ ਸਾਗਰ ਪ੍ਰਸਾਦ (9,18) ਨੇ ਦੋ-ਦੋ ਅਤੇ ਸ਼ਿਵਮ ਆਨੰਦ (4), ਰਾਹੁਲ ਕੁਮਾਰ ਰਾਜਭਰ (4), ਸੰਜੇ (6) ਮਨਿੰਦਰ ਸਿੰਘ (12) ਨੇ ਇਕ-ਇਕ ਗੋਲ ਕੀਤਾ। ਭਾਰਤ ਨੇ ਅੱਧੇ ਸਮੇਂ ਤੱਕ ਬੜ੍ਹਤ ਬਣਾ ਲਈ ਸੀ। ਭਾਰਤ ਦਾ ਅਗਲਾ ਮੁਕਾਬਲਾ ਆਸਟ੍ਰੀਆ ਨਾਲ ਹੋਵੇਗਾ।

Facebook Comment
Project by : XtremeStudioz