Close
Menu

ਭਾਰਤੀ ਪੈਂਥਲੋਨ ਟੀਮ ਨੇ ਇਤਿਹਾਸ ਸਿਰਜਿਆ

-- 12 October,2018

ਕਰਨਾਲ , 12 ਅਕਤੂਬਰ
ਭਾਰਤ ਦੀਆਂ ਮਹਿਲਾ ਅਤੇ ਪੁਰਸ਼ ਟੀਮਾਂ ਨੇ ਕਿਰਗਿਜ਼ਸਤਾਨ ਵਿੱਚ ਹਾਲ ਹੀ ’ਚ ਹੋਈ ਇੰਟਰਨੈਸ਼ਨਲ ਓਪਨ ਜੂਰੀ ਹੋਰੀਸਕੋ ਮੈਮੋਰੀਅਲ ਮਾਡਰਨ ਪੈਂਥਲੋਨ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਇਹ ਚੈਂਪੀਅਨਸ਼ਿਪ ਪੰਜ ਤੋਂ ਅੱਠ ਅਕਤੂਬਰ ਤੱਕ ਕਿਰਗਿਜ਼ਸਤਾਨ ਦੇ ਬਿਸ਼ਕੇਕ ਸ਼ਹਿਰ ਵਿੱਚ ਹੋਈ ਸੀ। ਬੀਤੇ ਸਾਲ ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਵਾਰ ਮਹਿਲਾ ਟੀਮ ਨੇ ਵੀ ਆਪਣੇ ਹੁਨਰ ਦੀ ਮਿਸ਼ਾਲ ਪੇਸ਼ ਕਰਦਿਆਂ ਪਹਿਲੀ ਵਾਰ ਕੌਮਾਂਤਰੀ ਤਗ਼ਮਾ ਆਪਣੇ ਨਾਮ ਕੀਤਾ। ਸੱਤ ਮੈਂਬਰੀ ਟੀਮ ਵਿੱਚ ਕਰਨਾਲ ਤੋਂ ਦੋ ਖਿਡਾਰੀ ਸੰਕਲਪ ਚੌਧਰੀ ਅਤੇ ਰੀਤੂ ਦਹੀਆ ਵੀ ਸ਼ਾਮਲ ਸਨ। ਸੰਕਲਪ ਚੌਧਰੀ ਨੇ ਇਨ੍ਹਾਂ ਖੇਡਾਂ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ।
ਮਾਡਰਨ ਪੈਂਥਲੋਨ ਐਸੋਸੀਏਸ਼ਨ ਹਰਿਆਣਾ ਦੇ ਪ੍ਰਧਾਨ ਵੇਦਪਾਲ ਨੇ ਇੱਥੇ ਪੁੱਜਣ ’ਤੇ ਖਿਡਾਰੀਆਂ ਅਤੇ ਕੋਚ ਸਤਿਆਵੀਰ ਦਾ ਸਵਾਗਤ ਕੀਤਾ।

Facebook Comment
Project by : XtremeStudioz