Close
Menu

ਭਾਰਤੀ ਫੁੱਟਬਾਲ ਲਈ ਲਾਭਦਾਇਕ ਹੋਵੇਗੀ ਆਈ.ਪੀ.ਐੱਲ ਸ਼ੈਲੀ ਦੀ ਲੀਗ : ਮੋਰਗਨ

-- 05 August,2013

reliance

ਮੁਬੰਈ—5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਆਈ. ਪੀ. ਐੱਲ ਸ਼ੈਲੀ ਦੀ ਫੁੱਟਬਾਲ ਲੀਗ ਦਾ ਸਵਾਗਤ ਕਰਦੇ ਹੋਏ ਆਈ.ਐੱਮ.ਜੀ ਰਿਲਾਇੰਸ ਲੀਗ ਦੇ ਕੈਂਪ ਮੁਖੀ ਟਰੇਵਰ ਮੋਰਗਨ ਨੇ ਕਿਹਾ ਕਿ ਜੇਕਰ ਟੂਰਨਾਮੈਂਟ ਆਈ. ਪੀ. ਐੱਲ ਦੇ 50 ਫੀਸਦੀ ਵੀ ਪ੍ਰਭਾਵ ਛੱਡ ਸਕਿਆ ਤਾਂ ਖੇਡ ਨੂੰ ਕਾਫੀ ਫਾਇਦਾ ਹੋਵੇਗਾ। ਮੋਰਗਨ ਨੇ ਕਿਹਾ ਕਿ ਆਈ. ਪੀ. ਐੱਲ ਭਾਰਤੀ ਕ੍ਰਿਕਟ ਨੂੰ ਨਵੀਂ ਉਚਾਈਆਂ ਤੱਕ ਲੈ ਗਿਆ ਹੈ। ਜੇਕਰ ਫੁੱਟਬਾਲ ‘ਚ ਇਸ ਤਰ੍ਹਾਂ  ਦੀ ਲੀਗ ਉਸਦਾ ਅੱਧਾ ਪ੍ਰਭਾਵ ਵੀ ਛੱਡ ਸਕੀ ਤਾਂ ਬਹੁਤ ਵਧੀਆ ਹੋਵੇਗਾ। ਆਈ ਲੀਗ ਕਲੱਬਾਂ ਨੇ ਨਵੇਂ ਰੂਪ ਦੀ ਅਲੋਚਨਾ ਕਰਦੇ ਹੋਏ ਮੋਰਗਨ ਨੇ ਕਿਹਾ ਹੈ ਕਿ ਇਹ ਭਾਰਤੀ ਫੁੱਟਬਾਲਰਾਂ ਲਈ ਫਾਇਦੇਮੰਦ ਨਹੀਂ ਹੈ। ਈਸਟ ਬੰਗਾਲ ਦੇ ਸਾਬਕਾ ਕੋਚ ਮੋਰਗਨ ਨੇ ਜਦੋਂ ਕਿ ਕਿਹਾ ਕਿ ਦਰਸ਼ਕ ਕੌਮਾਂਤਰੀ ਫੁੱਟਬਾਲਰਾਂ ਨੂੰ ਇੱਥੇ ਖੇਡਦੇ ਦੇਖਣਾ ਪੰਸਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਤੋਂ ਪਹਿਲਾਂ ਹੀ ਕਿਸੇ ਪ੍ਰੋਗਰਾਮ ਨੂੰ ਖਾਰਜ ਨਹੀਂ ਕਰ ਸਕਦੇ। ਆਈ. ਐੱਮ. ਜੀ ਦੀ ਯੋਜਨਾ ਚੰਗੀ ਹੈ ਅਤੇ ਉਹ ਖੇਡ ਦਾ ਦੇਸ਼ ਭਰ ‘ਚ ਪ੍ਰਚਾਰ ਕਰਨਾ ਚਾਹੁੰਦੇ ਹਨ। ਜਿੰਨ੍ਹਾਂ ਖਿਡਾਰੀਆਂ ਨੂੰ ਹੁਣ ਤੱਕ ਟੈਲੀਵਿਜ਼ਨ ‘ਤੇ ਹੀ ਦੇਖਿਆ ਹੈ। ਉਨ੍ਹਾਂ ਨੂੰ ਸਾਹਮਣੇ ਖੇਡਦੇ ਦੇਖਣ ਦਾ ਭਾਰਤੀ ਫੁੱਟਬਾਲ ਪ੍ਰੇਮੀਆਂ ਦੇ ਲਈ ਚੰਗਾ ਮੌਕਾ ਹੋਵੇਗਾ।

Facebook Comment
Project by : XtremeStudioz