Close
Menu

ਭਾਰਤੀ ਫੌਜੀਆਂ ਉਤੇ ਹਮਲੇ ਪਾਕਿਸਤਾਨੀ ਫੌਜ ਦੀ ਮਦਦ ਬਿਨਾਂ ਨਹੀਂ ਹੋ ਸਕਦੇ – ਐਂਟਨੀ

-- 09 August,2013

A-K-Antony-Defence-Minister_1

ਨਵੀਂ ਦਿੱਲੀ, 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੇ ਰੱਖਿਆ ਮੰਤਰੀ ਸ੍ਰੀ ਐਂਟਨੀ ਨੇ ਪਿਛਲੇ ਦਿਨੀ ਭਾਰਤੀ ਜਵਾਨਾਂ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ  ਕੰਟਰੋਲ ਰੇਖਾ ਉਤੇ ਭਾਰਤੀ ਪਾਸੇ ਵੱਲ ਇੱਕ ਗਸ਼ਤੀ ਟੁਕੜੀ ਉਪਰ ਬਿਨਾਂ ਕਿਸੇ ਭੜਕਾਹਟ ਦੇ ਹੋਏ ਘਿਣੌਨੇ ਹਮਲੇ ਤੇ ਸਾਨੂੰ ਸਾਰਿਆਂ ਨੂੰ ਗੁੱਸਾ ਆਇਆ ਹੈ, ਜਦ ਮੈਂ ਇਸ ਘਟਨਾ ਬਾਰੇ ਸਦਨ ਨੂੰ ਜਾਣਕਾਰੀ ਦਿੱਤੀ ਤਾਂ ਸਰਕਾਰ ਦੀ ਮਜ਼ਬੂਰੀ ਹੈ ਕਿ ਉਹ ਉਸ ਵੇਲੇ ਤੱਕ ਪਤਾ ਲੱਗੇ ਤੱਥਾਂ ਬਾਰੇ ਜਾਣਕਾਰੀ ਦੇਵੇ ਤੇ ਮੇਰਾ ਉਸ ਵੇਲੇ ਦਾ ਬਿਆਨ ਉਦੋਂ ਤੱਕ  ਪ੍ਰਾਪਤ ਸੂਚਨਾ ਉਪਰ ਆਧਾਰਿਤ ਸੀ। ਸੈਨਾ ਮੁੱਖੀ ਨੇ ਇਸ ਖੇਤਰ ਦਾ ਦੌਰਾ ਕਰਕੇ ਹਕੀਕੀ ਹਾਲਤ ਦੇ ਵੇਰਵੇਂ ਇਕੱਠੇ ਕੀਤੇ ਹਨ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਜਦ ਕੰਟਰੋਲ ਰੇਖਾ ਨੂੰ ਪਾਰ ਕਰਕੇ ਸਾਡੇ ਜਵਾਨਾਂ ਨੂੰ ਮਾਰਿਆਂ ਗਿਆ ਤਾਂ ਉਸ ਹਮਲੇ ਵਿੱਚ ਪਾਕਿਸਤਾਨੀ ਫੌਜ ਦੇ ਵਿਸ਼ੇਸ਼ ਦਸਤੇ ਸ਼ਾਮਿਲ ਸਨ। ਸਾਨੂੰ ਸਭਨਾਂ ਨੂੰ ਪਤਾ ਹੈ ਕਿ ਕੰਟਰੋਲ ਰੇਖਾ ਤੋਂ ਪਾਰ ਪਾਕਿਸਤਾਨ ਵਾਲੇ ਪਾਸਿਓ ਜੋ ਕੁਝ ਵੀ ਵਾਪਰਦਾ ਹੈ ਉਹ ਪਾਕਿਸਤਾਨੀ ਫੌਜ ਦੀ ਸਹਾਇਤਾ ਤੇ ਮਦਦ ਬਿਨਾਂ੍ਹ ਨਹੀਂ ਹੋ ਸਕਦਾ ਤੇ ਅਕਸਰ ਉਸ ਵਿੱਚ ਪਾਕਿਸਤਾਨੀ ਫੌਜ ਦੀ ਸਿੱਧੀ ਸ਼ਮੂਲੀਅਤ ਹੁੰਦੀ ਹੈ। ਜੋ ਵਿਅਕਤੀ ਇਸ ਦੁਖਾਂਤ ਅਤੇ ਇਸ ਸਾਲ ਪਹਿਲਾਂ ਦੋ ਭਾਰਤੀ ਫੌਜੀਆਂ ਨੂੰ ਮਾਰੇ ਜਾਣ ਦੇ ਦੋਸ਼ੀ ਹਨ ਉਨਾਂ੍ਹ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਨਵੰਬਰ, 2008 ਵਿੱਚ ਹੋਏ ਮੁੰਬਈ ਹਮਲੇ ਦੇ ਦੋਸ਼ੀਆਂ ਵਿਰੁੱਧ ਪ੍ਰਤੱਖ ਕਾਰਵਾਈ ਕਰੇ ਅਤੇ ਆਪਣੇ ਅੰਦਰਲੇ ਅੱਤਵਾਦੀ ਤਾਣੇ ਬਾਣੇ ਤੇ ਸੰਗਠਨਾਂ ਨੂੰ ਤਹਿਸ ਨਹਿਸ ਕਰਨ ਲਈ ਠੋਸ ਕਾਰਵਾਈ ਕਰ ਕੇ ਵਿਖਾਵੇ। ਸੁਭਾਵਿਕ ਹੈ ਕਿ ਇਸ ਕਾਰੇ ਦਾ ਕੰਟਰੋਲ ਰੇਖਾ ਉਪਰ ਸਾਡੇ ਵਰਤਾਰੇ ਅਤੇ ਪਾਕਿਸਤਾਨ ਨਾਲ ਸਾਡੇ ਰਿਸ਼ਤਿਆਂ ਉਪਰ ਅਸਰ ਪਵੇਗਾ। ਨਾ ਤਾਂ ਸਾਡੇ ਸੰਜਮ ਨੂੰ ਕਮਜ਼ੋਰੀ ਸਮਝਿਆ ਜਾਵੇ ਤੇ ਨਾ ਹੀ ਸਾਡੀਆਂ ਹਥਿਆਰਬੰਦ ਫੌਜਾਂ ਦੀ ਤਾਕਤ ਤੇ ਕੰਟਰੋਲ ਰੇਖਾ ਦੀ ਮਰਿਯਾਦਾ ਨੂੰ ਬਰਕਰਾਰ ਰੱਖਣ ਲਈ ਸਰਕਾਰ ਦੇ ਸੰਕਲਪ ਉਪਰ ਕੋਈ ਸ਼ੱਕ ਕੀਤਾ ਜਾਵੇ।

Facebook Comment
Project by : XtremeStudioz