Close
Menu

ਭਾਰਤੀ ਮੂਲ ਦਾ ਵਿਅਕਤੀ ਇਮੀਗ੍ਰੇਸ਼ਨ ਘਪਲੇ ਦਾ ਦੋਸ਼ੀ ਕਰਾਰ

-- 27 February,2019

ਨਿਊਯਾਰਕ, 27 ਫਰਵਰੀ
ਅਮਰੀਕਾ ਦੀ ਜ਼ਿਲ੍ਹਾ ਅਦਾਲਤ ਨੇ ਭਾਰਤੀ ਮੂਲ ਦੇ ਹਰਦੇਵ ਪਨੇਸਰ (70) ਨੂੰ ਬਹੁਕਰੋੜੀ ਡਾਲਰ ਦੇ ਇਮੀਗ੍ਰੇਸ਼ਨ ਘਪਲੇ ਦਾ ਦੋਸ਼ੀ ਕਰਾਰ ਦਿੱਤਾ ਹੈ। ਜ਼ਿਲ੍ਹਾ ਜੱਜ ਗੌਂਜ਼ਾਲੋ ਕੁਰੀਅਲ ਨੇ ਪਨੇਸਰ ਨੂੰ ਘਪਲੇ, ਸੰਘੀ ਅਧਿਕਾਰੀ ਦੇ ਭੇਸ ਵਿੱਚ ਵਿਚਰਨ ਤੇ ਵਿੱਤੀ ਲੈਣ ਦੇਣ ਲਈ ਬਣਾਉਟੀ ਪ੍ਰਬੰਧ ਵਿਕਸਤ ਕਰਨ ਦਾ ਦੋਸ਼ੀ ਪਾਇਆ ਹੈ। ਪਨੇਸਰ ਨੂੰ ਸਜ਼ਾ ਮਈ ਮਹੀਨੇ ਸੁਣਾਈ ਜਾਵੇਗੀ ਤੇ ਉਸ ਨੂੰ ਇਨ੍ਹਾਂ ਦੋਸ਼ਾਂ ਲਈ 20 ਸਾਲ ਤੋਂ ਵਧ ਸਮੇਂ ਦੀ ਕੈਦ ਹੋ ਸਕਦੀ ਹੈ।

Facebook Comment
Project by : XtremeStudioz