Close
Menu

ਭਾਰਤੀ ਮੂਲ ਦੀ ਔਰਤ ‘ਤੇ ਵੈਂਕੂਵਰ ਬਾਰ ‘ਚ ਨਸਲੀ ਟਿੱਪਣੀ

-- 15 November,2013

ਟੋਰਾਂਟੋ,15 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤੀ ਮੂਲ ਦੀ ਇਕ ਕੈਨੇਡੀਅਨ ਔਰਤ ਨੇ ਦੋਸ਼ ਲਗਾਇਆ ਹੈ ਕਿ ਪੱਛਮੀ ਕੈਨੇਡਾ ਦੇ ਵੈਂਕੂਵਰ ਸ਼ਹਿਰ ਸਥਿਤ ਇਕ ਬਾਰ ‘ਚ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ। ਜੱਸੀ ਢਿੱਲੋਂ ਅਤੇ ਭਾਰਤੀ ਮੂਲ ਦੇ ਕੈਨੇਡੀਅਨ ਉਸ ਦੇ ਦੋਸਤ ਪਿਛਲੀ 19 ਅਕਤੂਬਰ ਨੂੰ ਗੈਸਟਾਊਨ ਖੇਤਰ ਸਥਿਤ ਬਾਰ ‘ਚ ਉਸ ਦਾ 26ਵਾਂ ਜਨਮਦਿਨ ਮਨਾਉਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਬਾਰ ਦੇ ਮੈਨੇਜਰ ਨੇ ਉਨ੍ਹਾਂ ‘ਤੇ ਚਿਲਲਾਉਂਦੇ ਹੋਏ ਕਥਿਤ ਨਸਲੀ ਟਿੱਪਣੀ ਕੀਤੀ। ਢਿੱਲੋਂ ਨੇ ਕਿਹਾ ਕਿ ਮੈਨੇਜਰ ਨੇ ਇਹ ਟਿੱਪਣੀ ਵੈਂਕੂਵਰ ਦੇ ਇਕ ਉਪਨਗਰੀ ਇਲਾਕੇ ਦੇ ਸਬੰਧ ‘ਚ ਕੀਤੀ ਜਿੱਥੇ ਵੱਡੇ ਪੈਮਾਨੇ ‘ਤੇ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਢਿੱਲੋਂ ਅਨੁਸਾਰ ਕੁਰਸੀਆਂ ਦੀ ਕਮੀ ਹੋਣ ‘ਤੇ ਜਦੋਂ ਉਹ ਇਕ ਬੂਥ ਵੱਲ ਵਧੇ ਤਾਂ ਮੈਨੇਜਰ ਉਨ੍ਹਾਂ ਕੋਲ ਆਇਆ ਅਤੇ ਕਿਹਾ ਕਿ ਜੇਕਰ ਉਹ ਆਪਣੇ ਟੇਬਲ ‘ਤੇ ਵਾਪਸ ਨਹੀਂ ਗਏ ਤਾਂ ਉਨ੍ਹਾਂ ਨੂੰ ਬਾਰ ‘ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਬਾਰ ਦੀ ਮੂਲ ਕੰਪਨੀ ਬਲਿਊਪ੍ਰਿੰਟ ਨੂੰ ਸ਼ਿਕਾਇਤ ਕੀਤੀ।

Facebook Comment
Project by : XtremeStudioz