Close
Menu

ਭਾਰਤੀ ਮੂਲ ਦੀ ਮਹਿਲਾ ਫਰਜ਼ੀਵਾੜੇ ਦੇ ਮਾਮਲੇ ‘ਚ ਹੋਈ ਬਰੀ

-- 01 February,2014

ਲੰਡਨ—ਬ੍ਰਿਟੇਨ ਵਿਚ ਭਾਰਤੀ ਮੂਲ ਦੀ ਇਕ ਮਹਿਲਾ ਨੂੰ ਸਾਬਾਕਾ ਪੁਲਸ ਅਧਿਕਾਰੀ ਦੇ ਨਾਲ ਮਿਲ ਕੇ ਸਾਜ਼ਿਸ਼ ਕਰਕੇ ਹਾਦਸਾ ਪੀੜਤਾਂ ਦੀ ਜਾਣਕਾਰੀ ਚੋਰੀ ਕਰਨ ਅਤੇ ਉਸ ਨੂੰ ਵੇਚਣ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਗਿਆ ਹੈ। ਬਰਮਿੰਘਮ ਦੀ ਰਹਿਣ ਵਾਲੀ 26 ਸਾਲਾ ਪਰਮਜੀਤ ਕੌਰ ‘ਤੇ ਆਪਣੇ ਪਤੀ ਰਜ਼ਾ ਖਾਨ ਅਤੇ ਪ੍ਰੇਮੀ ਸੁਗਰਾ ਹਨੀਫ (ਸਾਬਕਾ ਪੁਲਸ ਅਧਿਕਾਰੀ) ਨਾਲ ਮਿਲ ਕੇ ਜਨਤਕ ਦਫਤਰ ਵਿਚ ਗੈਰ-ਕਾਨੂੰਨੀ ਕੰਮ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਪਰਮਜੀਤ ਨੂੰ ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਜਿਊਰੀ ਦੇ ਕਿਸੇ ਨਤੀਜੇ ‘ਤੇ ਨਾ ਪਹੁੰਚ ਸਕਣ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ। ਜਦੋਂ ਕਿ ਵਿੰਸੇਸਟਰ ਕ੍ਰਾਊਨ ਕੋਰਟ ਨੇ ਵੀਰਵਾਰ ਨੂੰ ਖਾਨ ਅਤੇ ਹਨੀਫ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ। ਇਸ ਮਾਮਲੇ ਦੀ ਅਗਲੀ ਸੁਣਵਾਈ ਸੱਤ ਮਾਰਚ ਨੂੰ ਹੋਵੇਗੀ। ਕੋਰਟ ਵਿਚ ਦੱਸਿਆ ਗਿਆ ਕਿ ਆਕਸਫੋਰਡਸ਼ਾਇਰ ਦੇ ਸਾਬਕਾ ਪੁਲਸ ਅਧਿਕਾਰੀ ਹਨੀਫ ਨੇ ਪਰਮਜੀਤ ਦੇ ਕੰਪਿਊਟਰ ਦੀ ਵਰਤੋਂ ਕੀਤੀ ਅਤੇ ਉਸ ‘ਚੋਂ ਹਾਦਸੇ ਵਿਚ ਸ਼ਾਮਲ ਲੋਕਾਂ ਦੇ ਬਿਓਰੇ ਕੱਢੇ। ਪਰਮਜੀਤ ਕੌਰ ਅਤੇ ਉਸ ਦੇ ਪਤੀ ਨੇ ਦਾਅਵਾ ਕੀਤਾ ਸੀ ਕਿ ਉਹ ਨਹੀਂ ਜਾਣਦੇ ਸਨ ਕਿ ਡਾਟਾ ਗੈਰ-ਕਾਨੂੰਨੀ ਹੈ। ਇਸਤਗਾਸਾ ਪੱਖ ਦੇ ਵਕੀਲ ਪੀਟਰ ਏਸਟੇਰਿਸ ਨੇ ਕਿਹਾ ਕਿ ਬਰਮਿੰਘਮ ਦੇ ਹੈਂਡਸਵਰਥ ਵਾਸੀ ਖਾਨ ਅਤੇ ਪਰਮਜੀਤ ਕੌਰ ਨੇ ਹਾਦਸਾ ਪੀੜਤਾਂ ਦੀ ਜਾਣਕਾਰੀ ਕਾਨੂੰਨੀ ਫਰਮਾਂ ਨੂੰ ਵੇਚਣ ਲਈ ਮਾਮਲਾ ਪ੍ਰਬੰਧਨ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ ਕੰਪਨੀ ਹਨੀਫ ਦੇ ਨਾਲ ਮਿਲ ਕੇ ਬੀਮਾ ਮਾਮਲਿਆਂ ਦਾ ਨਿਪਟਾਰਾ ਕਰਦੀ ਸੀ। ਜਸਟਿਸ ਬਰਨੇਟ ਨੇ ਹਨੀਫ ਅਤੇ ਖਾਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਮਾਮਲੇ ਵਿਚ ਉਨ੍ਹਾਂ ਨੂੰ 7 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।

Facebook Comment
Project by : XtremeStudioz