Close
Menu

ਭਾਰਤੀ ਮੂਲ ਦੇ ਅਹਿਮਦ ਕਥਾਰਡਾ ਨੂੰ ਫਰਾਂਸ ਸਰਕਾਰ ਨੇ ਕੀਤਾ ਸਨਮਾਨਤ

-- 17 July,2015

ਜੋਹਾਨਸਬਰ- ਦੱਖਣੀ ਅਫਰੀਕਾ ਦੇ ਭਾਰਤੀ ਮੂਲ ਦੇ ਸੁਤੰਤਰਤਾ ਸੈਨਾਨੀ ਅਤੇ ਰੰਗਭੇਦ ਵਿਰੋਧੀ ਅੰਦੋਲਨ ਦੇ ਨਾਇਕ ਨੈਲਸਨ ਮੰਡੇਲਾ ਦੇ ਭਰੋਸੇਯੋਗ ਰਹੇ ਅਹਿਮਦ ਕਥਾਰਡਾ ਨੂੰ ਫਰਾਂਸ ਸਰਕਾਰ ਨੇ ਭਾਈਚਾਰੇ ਪ੍ਰਤੀ ਉਨ੍ਹਾਂ ਦੀ ਜੀਵਨ ਭਰ ਦੀਆਂ ਸੇਵਾਵਾਂ ਲਈ ਨਾਈਟ ਦੀ ਉਪਾਧੀ ਨਾਲ ਸਨਮਾਨਤ ਕੀਤਾ ਹੈ। ਕਥਾਰਡਾ (85) ਸਾਬਕਾ ਰਾਸ਼ਟਰਪਤੀ ਮੰਡੇਲਾ, ਆਕਰਬਿਸ਼ਪ ਡੇਸਮੰਡ ਟੁਟੂ ਅਤੇ ਲੇਖਕ ਨਾਦਿਨੇ ਗੋਰਡੀਮੇਰ ਦੀ ਕਤਾਰ ‘ਚ ਸ਼ੁਮਾਰ ਹੋ ਗਏ ਹਨ ਜੋ ਫਰਾਂਸ ਦੇ ਰਾਸ਼ਟਰੀ ਸਨਮਾਨ ਨਾਲ ਸਨਮਾਨਤ ਹੋਣ ਵਾਲੇ ਦੱਖਣੀ ਅਫਰੀਕੀ ਰਹੇ ਹਨ। ਇਨਾਮ 1802 ‘ਚ ਨੈਪੋਲੀਅਨ ਬੋਨਾਪਾਰਟ ਵਲੋਂ ਸਥਾਪਿਤ ਨੈਸ਼ਨਲ ਆਰਡਰਸ ਆਫ ਦਿ ਲੇਜਨ ਆਫ ਆਨਰ ਦਾ ਹਿੱਸਾ ਹੈ। ਦਿ ਆਰਡਰ ਆਫ ਸ਼ੇਵੇਲੀਅਰ (ਨਾਈਟ) ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਘੱਟੋ-ਘੱਟ 20 ਸਾਲ ਤੱਕ ਜਨ ਸੇਵਾ ਕੀਤੀ ਹੋਵੇ ਜਾਂ ਜੋ 25 ਸਾਲ ਤੱਕ ਵਪਾਰਕ ਗਤੀਵਿਧੀ ‘ਚ ਸ਼ਾਮਲ ਹੋ ਰਹੇ ਹੋਣ ਅਤੇ ਉਨ੍ਹਾਂ ਨੇ ਦੂਜਿਆਂ ਦੇ ਵਿਕਾਸ ‘ਚ ਅਸਾਧਾਰਣ ਯੋਗਾਨ ਦਿੱਤਾ ਹੋਵੇ।

Facebook Comment
Project by : XtremeStudioz