Close
Menu

ਭਾਰਤੀ ਮੂਲ ਦੇ ਨੌਜਵਾਨ ’ਤੇ ਲੱਗਿਅਾ ਡਕੈਤੀ ਦਾ ਦੋਸ਼

-- 12 July,2015

ਹਿੳੂਸਟਨ, 12 ਜੁਲਾੲੀ
ੲਿੱਥੇ ਭਾਰਤੀ ਮੂਲ ਦੇ 28 ਸਾਲਾ ਨੌਜਵਾਨ ੳੁਤੇ ਰੇਸਤਰਾਂ ਅਤੇ ਨਿੱਜੀ ਸਾਮਾਨ ’ਤੇ ਕਰਜ਼ ਦੇਣ ਵਾਲੀ ਦੁਕਾਨ ਵਿੱਚ ਡਕੈਤੀ ਦਾ ਦੋਸ਼ ਲੱਗਿਅਾ ਹੈ। ਜੇ ੳੁਸ ਖ਼ਿਲਾਫ਼ ਦੋਸ਼ ਸਾਬਤ ਹੋ ਗੲੇ ਤਾਂ ੳੁਸ ਨੂੰ 20 ਸਾਲਾਂ ਦੀ ਸਜ਼ਾ ਦਾ ਸਹਮਣਾ ਕਰਨਾ ਪਵੇਗਾ। ਮਨਮੀਤ ਸਿੰਘ ਭਾਟੀਅਾ ਅਤੇ ੳੁਸ ਦੇ ਸਾਥੀ ’ਤੇ ਦੋਸ਼ ਹੈ ਕਿ ੳੁਨ੍ਹਾਂ ਮੲੀ 2014 ਵਿੱਚ ਚੈੱਕ ਮੇਟ ਨਾਂ ਦੀ ਕਰਜ਼ ਦੇਣ ਵਾਲੀ ਦੁਕਾਨ ਅਤੇ ਸਮੋਕ ਸਿਟੀ ਨਾਂ ਦੇ ਰੇਸਤਰਾਂ ਵਿੱਚ ਡਾਕਾ ਮਾਰਿਅਾ। ਅੈਫਬੀਅਾੲੀ ਦੇ ਪ੍ਰੈੱਸ ਬਿਅਾਨ ਵਿੱਚ ਕਿਹਾ ਗਿਅਾ ਕਿ ਭਾਟੀਅਾ ੳੁਤੇ ਡਕੈਤੀ ਦੇ ਦੋ ਦੋਸ਼ ਲੱਗੇ ਹਨ, ਜਦੋਂ ਕਿ ੳੁਸ ਦੇ ਸਾਥੀ ਕਿਮਰਮੈਨ ਖ਼ਿਲਾਫ਼ ਅਪਰਾਧ ਦੌਰਾਨ ਹਥਿਅਾਰ ਵਰਤਣ ਦਾ ਦੋਸ਼ ਹੈ। ਗਰੈਂਡ ਜਿੳੂਰੀ ਨੇ ੳੁਨ੍ਹਾਂ ੳੁਤੇ ਪਿਛਲੇ ਹਫ਼ਤੇ ਡਕੈਤੀ ਤੇ ਹਥਿਅਾਰ ਵਰਤਣ ਦੇ ਦੋਸ਼ ਅਾੲਿਦ ਕੀਤੇ। ਪੁਲੀਸ ਨੇ ਬਾਅਦ ਵਿੱਚ ਚਸ਼ਮਦੀਦਾਂ ਵੱਲੋਂ ਦੱਸੇ ਮੁਤਾਬਕ ਕਾਰਾਂ ਧੋਣ ਵਾਲੀ ੲਿਕ ਥਾਂ ਤੋਂ ਕਾਲੇ ਰੰਗ ਦੀ ਕਾਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਸੀ।

Facebook Comment
Project by : XtremeStudioz