Close
Menu

ਭਾਰਤੀ ਮੂਲ ਦੇ ਵਿਗਿਆਨਕ ਨੂੰ ਆਸਟ੍ਰੇਲੀਆ ‘ਚ ਸਨਮਾਨ

-- 27 January,2014

ਸਿਡਨੀ-ਭਾਰਤੀ ਮੂਲ ਦੇ ਵਿਗਿਆਨਕ ਸਦਾਨੰਦਨ ਨਾਂਬੀਆਰ ਨੂੰ ਆਸਟ੍ਰੇਲੀਆ ਸਰਕਾਰ ਨੇ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦੇ ਲਈ ਸਨਮਾਨਤ ਕੀਤਾ ਹੈ। ਨਾਂਬੀਆਰ ਨੇ ਵਣ ਪ੍ਰਬੰਧਨ ਅਤੇ ਟਿਕਾਉ ਉਤਪਾਦਕਤਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਕੈਨਬਰਾ ਟਾਈਮਸ ਦੇ ਮੁਤਾਬਕ, ਕਾਮਨਵੈਲਥ ਸਾਈਂਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਆਰਗਨਾਈਜ਼ੇਸ਼ਨ (ਸੀ. ਐੱਸ. ਆਈ. ਆਰ. ਓ.) ਵਿਚ ਕੰਮ ਕਰ ਰਹੇ ਨਾਂਬੀਆਰ ਨੂੰ 26 ਜਨਵਰੀ ਨੂੰ ਤਮਗ਼ਾ ਦੇ ਕੇ ਆਸਟ੍ਰੇਲੀਆ ਦਿਵਸ ਦੇ ਮੌਕੇ ‘ਤੇ ਸਨਮਾਨਤ ਕੀਤਾ ਗਿਆ ਹੈ। ਨਾਂਬੀਆਰ ਨੇ ਕਿਹਾ ਕਿ ਇਸ ਗੱਲ ਨਾਲ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂÎ ਦੀ ਟੀਮ ਆਸਟ੍ਰੇਲੀਆਈ ਵਣਾਂ ਦੀ ਟਿਕਾਉ ਉਤਪਾਦਕਤਾ ਦਾ ਆਧਾਰ ਉਪਲਬਧ ਕਰਵਾਉਣ ਵਿਚ ਕਾਮਯਾਬ ਰਹੀ। ਭਾਰਤ ਵਿਚ ਜੰਮੇ ਨਾਂਬੀਆਰ 1970 ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ।

Facebook Comment
Project by : XtremeStudioz