Close
Menu

ਭਾਰਤੀ ਸਮੇਤ 4 ਜਣੇ ਨਸ਼ੀਲੀਆਂ ਦਵਾਈਆਂ ਸਮੇਤ ਗ੍ਰਿਫ਼ਤਾਰ

-- 19 February,2015

ਵੈਨਕੂਵਰ,ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਅਪਰਾਧਕ ਵਿੰਗ ਵੱਲੋਂ ਇਕ ਭਾਰਤੀ ਸਮੇਤ ਚਾਰ ਜਣਿਆਂ ਨੂੰ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।  ਇਨ੍ਹਾਂ ਦੀਆਂ ਸਰਗਰਮੀਆਂ ਉਤੇ ਪਿਛਲੇ ਛੇ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਇਹ ਲੋਕ ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥ ਗੁਪਤ ਤਰੀਕੇ ਨਾਲ ਲਿਆਉਂਦੇ  ਸਨ ਅਤੇ ਬੀਸੀ ਦੇ ਸ਼ਹਿਰਾਂ ਵਿੱਚ ਵੇਚਦੇ ਸਨ। ਫੜੇ ਗਏ ਨਸ਼ਿਆਂ ਵਿੱਚ ਪੀਣ ਵਾਲੇ, ਖਾਣ ਵਾਲੇ ਕੈਪਸੂਲ ਤੇ ਗੋਲੀਆਂ ਸਮੇਤ ਕੱਚਾ ਮਾਲ ਵੀ ਸ਼ਾਮਲ ਹੈ।
ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਗੌਤਮ ਮੋਹਨ ਸ਼੍ਰੀਵਾਸਤਵ ਸਮੇਤ ਚਾਰ ਵਿਅਕਤੀਆਂ ਤੋਂ ਡੇਢ ਲੱਖ ਤੋਂ ਵੱਧ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ, 56000 ਟੀਕੇ, 50 ਕਿਲੋ ਨਸ਼ੀਲੇ ਪਦਾਰਥ ਤਿਆਰ ਕਰਨ ਵਾਲੇ ਰਸਾਇਣ ਅਤੇ ਹੋਰ ਅਜਿਹੇ ਪਦਾਰਥਾਂ ਸਮੇਤ ਵੱਡੀ ਮਾਤਰਾ ਵਿੱਚ ਨਕਦੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਤਸਕਰੀ, ਉਤਪਾਦਨ ਤੇ ਵਿਕਰੀ ਦਾ ਢੰਗ ਸਾਰਿਆਂ ਤੋਂ ਵੱਖਰਾ ਅਤੇ ਹੈਰਾਨ ਕਰਨ ਵਾਲਾ ਸੀ। ਇਸੇ ਕਾਰਨ ਇਨ੍ਹਾਂ ਨੂੰ ਰੰਗੇ ਹੱਥੀਂ ਫੜੇ ਜਾਣ ਲਈ ਏਜੰਸੀ ਨੂੰ ਕਾਫੀ ਸਮਾਂ ਲੱਗ ਗਿਆ। ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰਕੇ ਸੰਪਰਕ ਸੂਤਰਾਂ ਤੇ ਸਹਾਇਕਾਂ ਦਾ ਪਤਾ ਲਾਇਆ ਜਾ ਰਿਹਾ ਹੈ।

Facebook Comment
Project by : XtremeStudioz