Close
Menu

ਭਾਰਤੀ ਸੋਨ ਤਮਗਾ ਜੇਤੂ ਪੂਨਮ ਯਾਦਵ ‘ਤੇ ਹੋਇਆ ਜਾਨਲੇਵਾ ਹਮਲਾ

-- 14 April,2018

ਜਲੰਧਰ— ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਨੂੰ ਵੇਟਲਿਫਟਿੰਗ ‘ਚ ਸੋਨ ਤਗਮਾ ਦਿਵਾਉਣ ਵਾਲੀ ਵੇਟਲਿਫਟਰ ਪੂਨਮ ਯਾਦਵ ਅਤੇ ਉਨ੍ਹਾਂ ਦੇ ਕੁਝ ਸਾਥੀਆਂ ‘ਤੇ ਹਮਲਾ ਹੋਇਆ ਹੈ। ਪੂਨਮ ਉਦੋਂ ਬਨਾਰਸ ਦੇ ਪਿੰਡ ਮੂੰਗਵਾਰ ‘ਚ ਸੀ। ਪੂਨਮ ਇਥੇ ਆਪਣੀ ਭੂਆ ਨੂੰ ਮਿਲਣ ਆਈ ਸੀ ਉਦੋਂ ਉਨ੍ਹਾਂ ਨਾਲ ਪਿੰਡ ਦੇ ਮੁੱਖੀ ਅਤੇ ਸਾਥੀਆਂ ਨਾਲ ਬਹਿਸ ਹੋ ਗਈ। ਦੋਸ਼ ਹੈ ਕਿ ਬਹਿਸ ਇੰਨੀ ਵਧੀ ਕਿ ਪਿੰਡ ਪ੍ਰਧਾਨ ਅਤੇ ਸਾਥੀਆਂ ਨੇ ਪੂਨਮ ਅਤੇ ਉਸਦੇ ਸਾਥੀਆਂ ਨਾਲ ਮਾਰ ਕੁੱਟ ਸੁਰੂ ਕਰ ਦਿੱਤੀ। ਪੂਨਮ ਨੇ ਕਿਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਅਤੇ ਸਾਥੀਆਂ ਨਾਲ ਭੱਜ ਕੇ ਆਪਣੀ ਜਾਨ ਬਚਾਈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਪ੍ਰਧਾਨ ਅਤੇ ਉਸਦੇ ਸਮਰਥਕਾ ਨੇ ਵਾਹਨਾਂ ਦੀ ਭੰਨਤੋੜ ਵੀ ਕੀਤੀ ਹੈ। ਪੂਰਾ ਵਿਵਾਦ ਪਿੰਡ ਦੀ ਕਿਸੇ ਜ਼ਮੀਨ ਨੂੰ ਲੈ ਕੇ ਹੋਇਆ ਹੈ। ਪੂਨਮ ‘ਤੇ ਹਮਲੇ ਦਾ ਪਤਾ ਚੱਲਦੇ ਹੀ ਪੁਲਸ ਵੀ ਚੌਕਸ ਹੋ ਗਈ ਸੀ। ਸ਼ਨੀਵਾਰ ਨੂੰ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਸੀ। ਜਿੱਥੇ ਪੂਨਮ ਪਿਤਾ ਅਤੇ ਕਈ ਰਿਸ਼ਤੇਦਾਰਾਂ ਦੇ ਨਾਲ ਪਹੁੰਚੀ। ਉਧਰ ਕੁਝ ਪੁਲਸ ਕਰਮੀਆਂ ਦਾ ਕਹਿਣਾ ਹੈ ਕਿ ਹਮਲਾ ਉਨ੍ਹਾਂ ਦੇ ਸਾਹਮਣੇ ਹੋਇਆ, ਉਨ੍ਹਾਂ ਨੇ ਕਿਸੇ ਤਰ੍ਹਾਂ ਪੂਨਮ ਅਤੇ ਉਸਦੇ ਸਾਥੀਆਂ ਨੂੰ ਬਚਾਇਆ।

Facebook Comment
Project by : XtremeStudioz