Close
Menu

ਭਾਰਤੀ ਹਾਕੀ ਟੀਮ ਨੂੰ ਚਾਹੀਦੈ ਖੇਡ ਮਨੋਵਿਗਿਆਨਕ : ਸਰਦਾਰ ਸਿੰਘ

-- 17 December,2013

159234672ਨਵੀਂ ਦਿੱਲੀ,17 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤੀ ਹਾਕੀ ਟੀਮ ਦੇ ਆਗਾਮੀ ਰੁਝੇਵਿਆਂ ਭਰੇ ਸੈਸ਼ਨ ਨੂੰ ਦੇਖਦਿਆਂ ਕਪਤਾਨ ਸਰਦਾਰ ਸਿੰਘ ਨੇ ਕਿਹਾ ਕਿ ਵੱਡੇ ਟੂਰਨਾਮੈਂਟਾਂ ਦਾ ਦਬਾਅ ਝੱਲਣ ਲਈ ਟੀਮ ਨੂੰ ਖੇਡ ਮਨੋਵਿਗਿਆਨਕ ਦੀ ਸਖਤ ਲੋੜ ਹੈ ਅਤੇ ਉਸ ਨੂੰ ਉਮੀਦ ਹੈ ਕਿ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਲੀਗ ਫਾਈਨਲ ਤੋਂ ਪਹਿਲਾਂ ਉਸ ਦੀ ਨਿਯੁਕਤੀ ਹੋ ਜਾਵੇਗੀ। ਭਾਰਤੀ ਹਾਕੀ ਟੀਮ ਵਿਸ਼ਵ ਕੱਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਦਸਵੇਂ ਸਥਾਨ ‘ਤੇ ਰਹੀ, ਜਦਕਿ ਵੱਡੀਆਂ ਟੀਮਾਂ ਵਿਰੁੱਧ ਸੀਨੀਅਰ ਟੀਮ ਨੇ ਵੀ ਪਿਛਲੇ ਕੁਝ ਸਾਲਾਂ ‘ਚ ਜਿੱਤ ਦਰਜ ਨਹੀਂ ਕੀਤੀ ਹੈ। ਭਾਰਤੀ ਟੀਮ ਨੇ ਅਗਲੇ ਸਾਲ ਵਿਸ਼ਵ ਹਾਕੀ ਲੀਗ, ਵਿਸ਼ਵ ਕੱਪ, ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਤੇ ਚੈਂਪੀਅਨਸ ਟਰਾਫੀ ਖੇਡਣੀ ਹੈ।

Facebook Comment
Project by : XtremeStudioz